ਸ਼੍ਰੀਨਗਰ : ਰਾਜਪਾਲ ਮਲਿਕ ਨੇ ਲਹਿਰਾਇਆ ਤਿਰੰਗਾ, ਕਿਹਾ- ਕੇਂਦਰ ਦੇ ਫੈਸਲੇ ਨਾਲ ਖੁੱਲ੍ਹੇ ਵਿਕਾਸ ਦੇ ਨਵੇਂ ਰਸਤੇ

08/15/2019 11:39:35 AM

ਜੰਮੂ-ਕਸ਼ਮੀਰ— ਹਾਲ ਹੀ 'ਚ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਦੇ ਫੈਸਲੇ ਤੋਂ ਬਾਅਦ ਬਦਲੇ ਹਾਲਾਤ ਦਰਮਿਆਨ ਰਾਜਪਾਲ ਸੱਤਿਆਪਾਲ ਮਲਿਕ ਨੇ 73ਵੇਂ ਆਜ਼ਾਦੀ ਦਿਵਸ ਮੌਕੇ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਸਟੇਡੀਅਮ 'ਚ ਤਿਰੰਗਾ ਲਹਿਰਾਇਆ। ਸਖਤ ਸੁਰੱਖਿਆ ਦਰਮਿਆਨ ਆਯੋਜਿਤ ਪ੍ਰੋਗਰਾਮ 'ਚ ਕਈ ਸਥਾਨਕ ਕਲਾਕਾਰਾਂ ਨੇ ਵੀ ਹਿੱਸਾ ਲਿਆ। ਰਾਜਪਾਲ ਨੇ ਝੰਡਾ ਲਹਿਰਾਉਣ ਤੋਂ ਬਾਅਦ ਇਸ ਮੌਕੇ ਕਿਹਾ ਕਿ ਨਵੀਂ ਤਬਦੀਲੀ ਨਾਲ ਕਸ਼ਮੀਰ 'ਚ ਵਿਕਾਸ ਦੇ ਹੋਰ ਰਸਤੇ ਖੁੱਲ੍ਹ ਗਏ ਹਨ। ਸੱਤਿਆਪਾਲ ਮਲਿਕ ਨੇ ਆਪਣੇ ਸੰਬੋਧਨ 'ਚ ਕਿਹਾ,''ਕੇਂਦਰ ਸਰਕਾਰ ਜੋ ਤਬਦੀਲੀ ਲੈ ਕੇ ਆਈ ਹੈ, ਉਹ ਨਾ ਸਿਰਫ ਇਤਿਹਾਸਕ ਹੈ ਸਗੋਂ ਉਸ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੇ ਵਿਕਾਸ ਲਈ ਨਵੇਂ ਦਰਵਾਜ਼ੇ ਵੀ ਖੋਲ੍ਹ ਦਿੱਤੇ ਹਨ।''PunjabKesariਸ਼ੇਰ-ਏ-ਸਟੇਡੀਅਮ 'ਚ ਇਕ ਵਿਸ਼ੇਸ਼ ਪ੍ਰੋਗਰਾਮ ਦੇ ਨਾਲ ਹੀ ਰਾਜਪਾਲ ਨੇ ਕਿਹਾ,''ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਪਛਾਣ 'ਤੇ ਕੋਈ ਖਤਰਾ ਨਹੀਂ ਹੈ। ਇਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਭਾਰਤ ਦਾ ਸੰਵਿਧਾਨ ਵੱਖ-ਵੱਖ ਧਰਮਾਂ ਅਤੇ ਮਾਨਤਾਵਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦਾ ਹਾਂ।'' ਦੂਜੇ ਪਾਸੇ ਜੰਮੂ-ਕਸ਼ਮੀਰ ਤੋਂ ਵੱਖ ਹੋਣ ਲੱਦਾਖ ਖੇਤਰ 'ਚ ਆਜ਼ਾਦੀ ਦਿਵਸ ਦੀ ਧੂਮ ਦੇਖੀ ਗਈ। ਲੇਹ 'ਚ ਆਜ਼ਾਦੀ ਦਿਵਸ ਦਾ ਪ੍ਰੋਗਰਾਮ ਆਯੋਜਿਤ ਹੋਏ ਜਿਸ 'ਚ ਸੁਰੱਖਿਆ ਫੋਰਸ ਅਤੇ ਸਥਾਨਕ ਲੋਕਾਂ ਨੇ ਹਿੱਸਾ ਲਿਆ।


DIsha

Content Editor

Related News