''ਅਪਰਾਜਿਤਾ'' ਬਿੱਲ ਨੂੰ ਬੰਗਾਲ ਦੇ ਰਾਜਪਾਲ ਨੇ ਰਾਸ਼ਟਰਪਤੀ ਕੋਲ ਭੇਜਿਆ, ਕਿਹਾ- ''ਇਸ ਬਿੱਲ ਵਿਚ ਨੇ ਕਈ ਖਾਮੀਆਂ''

Saturday, Sep 07, 2024 - 12:55 AM (IST)

ਕੋਲਕਾਤਾ : ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਨੇ ਸ਼ੁੱਕਰਵਾਰ ਨੂੰ ਰਾਜ ਵਿਧਾਨ ਸਭਾ ਦੁਆਰਾ ਪਾਸ ਕੀਤੇ ਜਬਰ-ਜ਼ਨਾਹ ਵਿਰੋਧੀ ਬਿੱਲ ਨੂੰ ਵਿਚਾਰ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੋਲ ਭੇਜ ਦਿੱਤਾ। ਰਾਜ ਭਵਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਸਕੱਤਰ ਮਨੋਜ ਪੰਤ ਨੇ ਦਿਨ ਵੇਲੇ ਹੀ ਬੋਸ ਨੂੰ ਬਿੱਲ ਦੀ ਤਕਨੀਕੀ ਰਿਪੋਰਟ ਸੌਂਪੀ ਸੀ। ਰਾਜਪਾਲ ਨੇ ਬਿੱਲ ਦਾ ਅਧਿਐਨ ਕਰਨ ਤੋਂ ਬਾਅਦ ਇਸ ਨੂੰ ਮੁਰਮੂ ਨੂੰ ਭੇਜ ਦਿੱਤਾ। ਅਧਿਕਾਰੀ ਨੇ ਕਿਹਾ, ''ਰਾਜਪਾਲ ਨੇ 'ਅਪਰਾਜਿਤਾ ਬਿੱਲ' ਨੂੰ ਵਿਚਾਰ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਰਾਜ ਸਰਕਾਰ ਤੋਂ ਲਾਜ਼ਮੀ ਤਕਨੀਕੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ (ਰਾਸ਼ਟਰਪਤੀ ਨੂੰ) ਭੇਜ ਦਿੱਤਾ ਹੈ।   

ਇਹ ਵੀ ਪੜ੍ਹੋ : ਕਰਾਟੇ ਟੀਚਰ ਨੇ 7ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤੀ ਛੇੜਛਾੜ, ਪਿਓ ਨੇ ਪ੍ਰਿੰਸੀਪਲ 'ਤੇ ਲਾਏ ਗੰਭੀਰ ਦੋਸ਼

ਬੋਸ ਨੇ ਵੀਰਵਾਰ ਨੂੰ ਮਮਤਾ ਬੈਨਰਜੀ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਸੀ ਕਿ ਉਹ ਬਿੱਲ ਨੂੰ ਮਨਜ਼ੂਰੀ ਦੇਣ ਲਈ ਲੋੜੀਂਦੀ ਤਕਨੀਕੀ ਰਿਪੋਰਟ ਨਾਲ ਭੇਜਣ 'ਚ ਅਸਫਲ ਰਹੇ। ਪੱਛਮੀ ਬੰਗਾਲ ਵਿਧਾਨ ਸਭਾ ਨੇ 3 ਸਤੰਬਰ ਨੂੰ ਸਰਬਸੰਮਤੀ ਨਾਲ 'ਅਪਰਾਜਿਤਾ ਵੂਮੈਨ ਐਂਡ ਚਿਲਡਰਨ (ਪੱਛਮੀ ਬੰਗਾਲ ਅਪਰਾਧਿਕ ਕਾਨੂੰਨ ਅਤੇ ਸੋਧ) ਬਿੱਲ 2024' ਪਾਸ ਕੀਤਾ ਸੀ।

ਪ੍ਰਸਤਾਵਿਤ ਕਾਨੂੰਨ 'ਚ ਪੀੜਤ ਦੀ ਮੌਤ ਜਾਂ ਕੋਮਾ ਵਰਗੀ ਹਾਲਤ 'ਚ ਚਲੇ ਜਾਣ 'ਤੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਬਿੱਲ ਦਾ ਉਦੇਸ਼ ਜਬਰ-ਜ਼ਨਾਹ ਅਤੇ ਜਿਨਸੀ ਅਪਰਾਧਾਂ ਨਾਲ ਸਬੰਧਤ ਨਵੀਆਂ ਵਿਵਸਥਾਵਾਂ ਰਾਹੀਂ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨਾ ਹੈ। ਕੋਲਕਾਤਾ ਦੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ 9 ਅਗਸਤ ਨੂੰ ਇਕ ਡਾਕਟਰ ਦੇ ਕਥਿਤ ਜਬਰ-ਜ਼ਨਾਹ ਅਤੇ ਕਤਲ ਤੋਂ ਬਾਅਦ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਬਿੱਲ ਪੇਸ਼ ਕਰਨ ਅਤੇ ਪਾਸ ਕਰਨ ਲਈ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


 


Sandeep Kumar

Content Editor

Related News