ਸੁਰੱਖਿਆ ਫੋਰਸਾਂ ਨੇ ਕਸ਼ਮੀਰ ''ਚ ਅੱਤਵਾਦ ਦੀ ਤੋੜੀ ਕਮਰ : ਰਾਜਪਾਲ ਮਲਿਕ
Thursday, Jun 20, 2019 - 01:52 AM (IST)

ਸ਼੍ਰੀਨਗਰ: ਸੁਰੱਖਿਆ ਫੋਰਸਾਂ ਨੇ ਕਸ਼ਮੀਰ 'ਚ ਅੱਤਵਾਦ ਦੀ ਕਮਰ ਤੋੜ ਦਿੱਤੀ ਹੈ ਤੇ ਜੋ ਬਚੇ ਹਨ, ਉਨ੍ਹਾਂ ਨੂੰ ਛੇਤੀ ਹੀ ਖਤਮ ਕਰ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਰਾਜਪਾਲ ਸੱਤਿਆ ਪਾਲ ਮਲਿਕ ਨੇ ਕੀਤਾ। ਮਲਿਕ ਨੇ ਪੱਤਰਕਾਰਾਂ ਨੂੰ ਹਾਲ ਹੀ ਦੇ ਅੱਤਵਾਦੀ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਹ
(ਅੱਤਵਾਦੀ) ਆਪਣੀ ਹੋਂਦ ਨੂੰ ਦਿਖਾਉਣ ਲਈ ਉਨ੍ਹਾਂ ਦੇ ਅਕਾਵਾਂ ਦੇ ਜ਼ਬਰਦਸਤ ਦਬਾਅ 'ਚ ਹਨ ਤੇ ਅਜਿਹੇ ਹਮਲੇ ਉਨ੍ਹਾਂ ਦੀ ਨਿਰਾਸ਼ਾ ਦੀ ਇਕ ਪ੍ਰਦਰਸ਼ਨੀ ਹੈ। ਮਲਿਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਸੂਬੇ 'ਚ ਪਿਛਲੀ ਸਰਕਾਰ ਦੀ ਤੁਲਨਾ 'ਚ ਅੱਤਵਾਦ ਨਾਲ ਬਹੁਤ ਮਜ਼ਬੂਤੀ ਨਾਲ ਨਜਿੱਠਿਆ ਹੈ। ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਅਨੰਤਨਾਗ 'ਚ ਹਾਲ ਹੀ 'ਚ ਫਿਦਾਈਨ ਹਮਲੇ ਵਰਗੀ ਹਿੰਸਾ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਹੋ ਸਕਦੀਆਂ ਹਨ। ਅਮਰੀਕਾ, ਇੰਗਲੈਂਡ ਤੇ ਫਰਾਂਸ ਵਰਗੇ ਦੇਸ਼ਾਂ ਨੇ ਵੀ ਅਜਿਹੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕਣ 'ਚ ਸਫਲਤਾ ਹਾਸਲ ਨਹੀਂ ਕੀਤੀ ਹੈ। ਅੱਤਵਾਦੀ ਭਰਤੀ ਘੱਟ ਹੋਈ ਹੈ ਤੇ ਸ਼ੁੱਕਰਵਾਰ ਨੂੰ ਜੁੰਮਾ ਨਮਾਜ਼ ਤੋਂ ਬਾਅਦ ਪਥਰਾਅ ਦੀਆਂ ਘਟਨਾਵਾਂ ਬੰਦ ਹੋ ਗਈਆਂ ਹਨ। ਵੱਧ ਤੋਂ ਵੱਧ ਨੌਜਵਾਨ ਹਿੰਸਾ ਦਾ ਰਸਤਾ ਛੱਡ ਰਹੇ ਹਨ ਤੇ ਆਮ ਜੀਵਨ ਬਿਤਾ ਰਹੇ ਹਨ।