ਰਾਜਪਾਲ ਦੀ ਮਿਹਰਬਾਨੀ ਸਦਕਾ 300 ਕਸ਼ਮੀਰੀ ਪੰਡਤਾਂ ਨੂੰ ਮਿਲਿਆ ਮਿੱਟੀ ਨਾਲ ਜੁੜਨ ਦਾ ਮੌਕਾ

Saturday, Jun 08, 2019 - 10:39 AM (IST)

ਰਾਜਪਾਲ ਦੀ ਮਿਹਰਬਾਨੀ ਸਦਕਾ 300 ਕਸ਼ਮੀਰੀ ਪੰਡਤਾਂ ਨੂੰ ਮਿਲਿਆ ਮਿੱਟੀ ਨਾਲ ਜੁੜਨ ਦਾ ਮੌਕਾ

ਨਵੀਂ ਦਿੱਲੀ/ਸ਼੍ਰੀਨਗਰ— ਅੱਤਵਾਦ ਕਾਰਨ ਘਾਟੀ ਛੱਡ ਚੁਕੇ ਕਰੀਬ 300 ਕਸ਼ਮੀਰੀ ਪੰਡਤਾਂ ਨੂੰ ਇਕ ਵਾਰ ਫਿਰ ਆਪਣੀ ਮਿੱਟੀ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਸ਼੍ਰੀਨਗਰ ਕੋਲ ਭਵਾਨੀ ਮਾਂ ਦੇ ਦਰਸ਼ਨ ਲਈ ਇਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਹੈ। ਯਾਤਰਾ 'ਤੇ ਜਾ ਰਹੇ ਕੁਝ ਲੋਕਾਂ ਲਈ ਇਹ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ, ਉੱਥੇ ਹੀ ਕੁਝ ਇਸ ਨੂੰ ਘਰ ਵਾਪਸੀ ਦੀ ਕੋਸ਼ਿਸ਼ ਦੇ ਪਹਿਲੇ ਕਦਮ ਦੇ ਤੌਰ 'ਤੇ ਦੇਖ ਰਹੇ ਹਨ। ਕਸ਼ਮੀਰੀ ਪੰਡਤਾਂ ਦੀ 7 ਲੱਖ ਦੀ ਆਬਾਦੀ ਲਈ 19 ਜਨਵਰੀ 1990 ਭੁਲਾਏ ਨਹੀਂ ਭੁੱਲਦਾ। ਕਰੀਬ 30 ਸਾਲ ਪਹਿਲਾਂ ਕਸ਼ਮੀਰ ਤੋਂ ਗਈ ਦੀਪਿਕਾ ਭਾਨ ਭਾਵੁਕ ਹੋ ਕੇ ਕਹਿੰਦੀ ਹੈ, ਹਾਲੇ ਇਹ ਸਾਡੀ ਘਰ ਨਾ ਹੋਵੇ ਪਰ ਸਾਡੇ ਲਈ ਉਮੀਦ ਦੀ ਕਿਰਨ ਹੈ। ਮਾਂ ਭਵਾਨੀ ਦਾ ਦਰਸ਼ਨ ਕਰਨਾ ਬੇਹੱਦ ਖੁਸ਼ੀ ਦਾ ਪਲ ਹੈ।

ਇਹ ਰੂਹਾਨੀ ਯਾਤਰਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਕਸ਼ਮੀਰ ਦੀ ਨੌਜਵਾਨ ਪੀੜ੍ਹੀ ਨੇ ਕਸ਼ਮੀਰੀ ਪੰਡਤਾਂ ਨੂੰ ਨਹੀਂ ਦੇਖਿਆ ਹੈ। ਉਹ ਕਦੇ ਸਾਡੇ ਨਾਲ ਨਹੀਂ ਰਹੇ ਹਨ। ਬਕੌਲ ਦੀਪਿਕਾ ਇਹ ਦੇਖਣਆ ਰੋਚਕ ਹੋਵੇਗਾ ਕਿ ਇਹ ਲੋਕ ਸਾਡੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਕਰਦੇ ਹਨ। ਯਾਤਰਾ 'ਤੇ ਜਾ ਰਹੇ ਨਿੱਜੀ ਯੂਨੀਵਰਸਿਟੀ 'ਚ ਸਹਾਇਕ ਰਜਿਸਟਰਾਰ 58 ਸਾਲਾ ਦੀਪਕ ਕੌਲ ਅਤੇ ਉਨ੍ਹਾਂ ਦੀ ਪਤਨੀ ਭਾਰਤੀ ਕੌਲ ਲਈ ਇਹ ਸੁਪਨਾ ਸੱਚ ਹੋਣ ਵਰਗਾ ਹੈ, ਜਿਸ ਨੂੰ ਉਹ ਕਸ਼ਮੀਰ ਤੋਂ ਜਾਂਦੇ ਸਮੇਂ ਭੁਲਾ ਆਏ ਸਨ। ਭਾਰਤੀ ਕੌਲ ਅਨੁਸਾਰ ਇਹ ਕੁਝ ਦਿਨ ਦੀ ਯਾਤਰਾ ਉਨ੍ਹਾਂ ਨੂੰ ਘਰ ਵਾਪਸੀ ਦੇ ਕੰਮ ਨਹੀਂ ਲੱਗ ਰਹੀ ਹੈ। ਕਸ਼ਮੀਰ ਐਜ਼ੂਕੇਸ਼ਨ ਕਲਚਰ ਐਂਡ ਸਾਇੰਸ ਸੋਸਾਇਟੀ ਦੇ ਕੋਆਰਡੀਨੇਟਰ ਸਤੀਸ਼ ਮਹਿਲਦਾਰ ਨੇ ਕਿਹਾ ਕਿ ਇਹ ਪਹਿਲ ਘਰ ਵਾਪਸੀ ਦੀ ਕੋਸ਼ਿਸ਼ ਦਾ ਪਹਿਲਾ ਕਦਮ ਹੋ ਸਕਦੀ ਹੈ, ਕਿਉਂਕਿ ਵੱਡੀ ਗਿਣਤੀ 'ਚ ਸਥਾਨਕ ਲੋਕ ਵੀ ਉਨ੍ਹਾਂ ਦੇ ਸਵਾਗਤ ਦੇ ਇੰਤਜ਼ਾਰ 'ਚ ਹਨ।


author

DIsha

Content Editor

Related News