UDAN Scheme ਨੂੰ 10 ਸਾਲ ਲਈ ਵਧਾਏਗੀ ਸਰਕਾਰ, ਜਾਣੋ ਕੀ ਹੈ ਪਲਾਨਿੰਗ

Monday, Oct 21, 2024 - 04:36 PM (IST)

ਨਵੀਂ ਦਿੱਲੀ - ਸਰਕਾਰ ਖੇਤਰੀ ਹਵਾਈ ਸੰਪਰਕ ਯੋਜਨਾ 'ਉਡਾਨ' ਨੂੰ 10 ਸਾਲਾਂ ਲਈ ਵਧਾਉਣ ਜਾ ਰਹੀ ਹੈ। ਉਡਾਨ ਦੇ ਤਹਿਤ, ਅੱਠ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਖੇਤਰੀ ਹਵਾਈ ਸੰਪਰਕ ਯੋਜਨਾ ਉਡਾਨ ਦੇ ਤਹਿਤ 601 ਰੂਟ ਅਤੇ 71 ਹਵਾਈ ਅੱਡੇ ਚਾਲੂ ਹੋ ਗਏ ਹਨ। 'ਉਡਾਨ' ਦਾ ਉਦੇਸ਼ ਖੇਤਰੀ ਹਵਾਈ ਸੰਪਰਕ ਵਧਾਉਣਾ ਅਤੇ ਹਵਾਈ ਯਾਤਰਾ ਨੂੰ ਹੋਰ ਕਿਫਾਇਤੀ ਬਣਾਉਣਾ ਹੈ। ਉਡਾਨ ਯੋਜਨਾ ਦੇ ਵਿਸਤਾਰ ਸਬੰਧੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਖੇਤਰੀ ਹਵਾਈ ਸੰਪਰਕ ਯੋਜਨਾ 'ਉਡਾਨ' ਨੂੰ 10 ਸਾਲ ਲਈ ਹੋਰ ਵਧਾਏਗੀ।

ਕੀ ਹੈ UDAN Scheme 

ਉਡਾਨ (ਉੱਡੇ ਦੇਸ਼ ਕਾ ਆਮ ਨਾਗਰਿਕ) ਦਾ ਉਦੇਸ਼ ਖੇਤਰੀ ਹਵਾਈ ਸੰਪਰਕ ਵਧਾਉਣਾ ਅਤੇ ਹਵਾਈ ਯਾਤਰਾ ਨੂੰ ਹੋਰ ਕਿਫਾਇਤੀ ਬਣਾਉਣਾ ਹੈ। ਇਸਨੂੰ 21 ਅਕਤੂਬਰ 2016 ਨੂੰ 10 ਸਾਲਾਂ ਲਈ ਲਾਂਚ ਕੀਤਾ ਗਿਆ ਸੀ। ਨਾਇਡੂ ਦਾ ਕਹਿਣਾ ਹੈ ਕਿ 'ਉਡਾਨ' ਯੋਜਨਾ ਨੇ ਖੇਤਰੀ ਹਵਾਬਾਜ਼ੀ ਕੰਪਨੀਆਂ ਨੂੰ ਹੋਂਦ ਵਿੱਚ ਆਉਣ ਅਤੇ ਵਿਕਾਸ ਕਰਨ ਦਾ ਮੌਕਾ ਦਿੱਤਾ। ਇਸ ਤੋਂ ਇਲਾਵਾ ਰੁਜ਼ਗਾਰ ਪੈਦਾ ਹੋਇਆ ਅਤੇ ਸੈਰ ਸਪਾਟੇ ਨੂੰ ਹੁਲਾਰਾ ਮਿਲਿਆ।

ਖੇਤਰੀ ਹਵਾਈ ਸੰਪਰਕ ਯੋਜਨਾ ਦੇ ਤਹਿਤ, 601 ਰੂਟ ਅਤੇ 71 ਹਵਾਈ ਅੱਡਿਆਂ ਨੂੰ ਚਾਲੂ ਕੀਤਾ ਗਿਆ ਹੈ। ਕੁੱਲ 86 ਹਵਾਈ ਅੱਡਿਆਂ ਵਿੱਚੋਂ, 13 ਹੈਲੀਪੋਰਟ ਅਤੇ ਦੋ ਵਾਟਰ ਐਰੋਡਰੋਮਾਂ ਸਮੇਤ 71 ਹਵਾਈ ਅੱਡਿਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਨੇ 2.8 ਲੱਖ ਤੋਂ ਵੱਧ ਉਡਾਣਾਂ ਵਿੱਚ 1.44 ਕਰੋੜ ਤੋਂ ਵੱਧ ਲੋਕਾਂ ਨੂੰ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਹੈ, ਦੇਸ਼ ਵਿੱਚ ਸੰਚਾਲਿਤ ਹਵਾਈ ਅੱਡਿਆਂ ਦੀ ਗਿਣਤੀ 2014 ਵਿੱਚ 74 ਤੋਂ ਵੱਧ ਕੇ 2024 ਵਿੱਚ 157 ਹੋ ਗਈ ਹੈ। ਸਰਕਾਰ ਦਾ ਟੀਚਾ 2047 ਤੱਕ 350-400 ਹਵਾਈ ਅੱਡੇ ਸ਼ੁਰੂ ਕਰਨ ਦਾ ਹੈ।

ਹੈਲੀਕਾਪਟਰ ਸੇਵਾ ਦਾ ਵੀ ਵਿਸਥਾਰ 

ਸ਼ਹਿਰੀ ਹਵਾਬਾਜ਼ੀ ਸਕੱਤਰ ਵੁਮਲੁਨਮੰਗ ਵੁਲਨਾਮ ਨੇ ਕਿਹਾ ਕਿ ਮੰਤਰਾਲਾ ਇਸ ਯੋਜਨਾ ਦੇ ਤਹਿਤ ਵਿੱਤੀ ਵਿਵਹਾਰਕਤਾ ਦੇ ਪਹਿਲੂਆਂ ਅਤੇ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਹੈਲੀਕਾਪਟਰ ਰੂਟਾਂ ਸਮੇਤ 601 ਰੂਟਾਂ ਨੂੰ ਚਾਲੂ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਲਗਭਗ 28 ਪ੍ਰਤੀਸ਼ਤ ਰੂਟ ਸਭ ਤੋਂ ਦੂਰ-ਦੁਰਾਡੇ ਸਥਾਨਾਂ ਲਈ ਸੇਵਾ ਕਰਦੇ ਹਨ।

 


Harinder Kaur

Content Editor

Related News