Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

Friday, Feb 09, 2024 - 10:53 AM (IST)

Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

ਨਵੀਂ ਦਿੱਲੀ (ਇੰਟ.) - ਸਰਕਾਰ ਨੇ ਐਮਾਜ਼ੋਨ-ਫਲਿੱਪਕਾਰਡ ਨੂੰ ਟੱਕਰ ਦੇਣ ਲਈ ਕਮਰ ਕੱਸ ਲਈ ਹੈ। ਸਰਕਾਰ ਹੁਣ ਆਟਾ, ਦਾਲ ਅਤੇ ਚੌਲਾਂ ਤੋਂ ਬਾਅਦ ਅਗਰਬਤੀ-ਟੁੱਥਬਰੱਸ਼ ਵੇਚਣ ਦੀ ਤਿਆਰੀ ਕਰ ਰਹੀ ਹੈ। ਹੁਣ ਸਰਕਾਰ ਇਸ ਦੀ ਯੋਜਨਾ ਤਿਆਰ ਕਰ ਰਹੀ ਹੈ ਕਿ ਕਿਸ ਤਰ੍ਹਾਂ ਪੀ. ਡੀ. ਐੱਸ. ਸ਼ਾਪ ਯਾਨੀ ਸਰਕਾਰੀ ਰਾਸ਼ਨ ਦੀ ਦੁਕਾਨ ’ਤੇ ਕੰਜ਼ਿਊਮਰ ਡਿਊਰੇਬਲ ਪ੍ਰੋਡਕਟ ਦੀ ਆਨਲਾਈਨ ਵਿਕਰੀ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ

ਦੱਸ ਦੇਈਏ ਕਿ ਸਰਕਾਰ ਇਸ ਯੋਜਨਾ ਨੂੰ ਚਲਾਉਣ ਲਈ ਅਜੇ ਇਸ ਦੀ ਟੈਸਟਿੰਗ ਕਰ ਰਹੀ ਹੈ। ਸਰਕਾਰ ਦੇ ਇਸ ਕਦਮ ਨਾਲ ਆਉਣ ਵਾਲੇ ਦਿਨਾਂ ’ਚ ਐਮਾਜ਼ੋਨ ਤੇ ਫਲਿੱਪਕਾਰਡ ਵਰਗੀਆਂ ਦਿੱਗਜ ਈ-ਕਾਮਰਸ ਕੰਪਨੀਆਂ ਨੂੰ ਸਖ਼ਤ ਟੱਕਰ ਮਿਲਣ ਵਾਲੀ ਹੈ। ਸਰਕਾਰ ਦੀ ਯੋਜਨਾ ਆਉਣ ਵਾਲੇ ਦਿਨਾਂ ’ਚ ਓ. ਐੱਨ. ਡੀ. ਸੀ. ਜ਼ਰੀਏ ਕੰਜ਼ਿਊਮਰ ਡਿਊਰੇਬਲ ਪ੍ਰੋਡਕਟ ਦੀ ਵਿਕਰੀ ਕਰਨ ਦੀ ਹੈ। 

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਇਸ ਦੇ ਨਾਲ ਹੀ ਓ. ਐੱਨ. ਡੀ. ਸੀ. ਦਾ ਟਾਰਗੈੱਟ ਈ-ਕਾਮਰਸ ’ਚ ਫਲਿਪਕਾਰਡ ਤੇ ਐਮਾਜ਼ੋਨ ਵਰਗੀਆਂ ਵੱਡੀਆਂ ਕੰਪਨੀਆਂ ਦੇ ਦਬਦਬੇ ਨੂੰ ਖ਼ਤਮ ਕਰਨ ਦਾ ਹੈ। ਦਰਅਸਲ ਓ. ਐੱਨ. ਡੀ. ਸੀ. ਸਰਕਾਰ ਵੱਲੋਂ ਤਿਆਰ ਇਕ ਈ-ਕਾਮਰਸ ਪਲੇਟਫਾਰਮ ਹੈ। ਹੁਣ ਪੀ. ਡੀ. ਐੱਸ. ਸ਼ਾਪ ਯਾਨੀ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ’ਤੇ ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.) ਤਹਿਤ ਰਾਸ਼ਨ ਦੀ ਵਿਕਰੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News