ਸਰਕਾਰ ਵੇਚ ਰਹੀ ਸਸਤਾ ਸੋਨਾ,  2 ਦਿਨ ਹੋਰ ਚੱਲੇਗੀ ਸਕੀਮ

10/18/2018 12:07:04 PM

ਨਵੀਂ  ਦਿੱਲੀ - ਇਸ ਤਿਉਹਾਰੀ ਸੀਜ਼ਨ ’ਚ ਜੇਕਰ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਸਿੱਧਾ ਸਰਕਾਰ ਤੋਂ ਵੀ ਖਰੀਦ ਸਕਦੇ ਹੋ।  ਫੈਸਟਿਵ ਸੀਜ਼ਨ ’ਚ  ਸੋਨੇ  ਪ੍ਰਤੀ ਲੋਕਾਂ  ਦੇ ਵਧਦੇ ਰੁਝਾਨ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਦੀ ਅੱਜ  ਤੋਂ ਗੋਲਡ ਬਾਂਡ ਯੋਜਨਾ ਦੀ ਸ਼ੁਰੂਆਤ ਹੋ ਗਈ ਹੈ।  ਸਰਕਾਰ ਦੀ 2018-19 ਲਈ ਇਹ ਸੋਨਾ  ਬਾਂਡ ਯੋਜਨਾ ਫਰਵਰੀ ਤੱਕ 5 ਕਿਸ਼ਤਾਂ ’ਚ ਚਲਾਈ ਜਾਵੇਗੀ। 

ਅੱਜ ਤੋਂ ਇਹ ਬਾਂਡ  19 ਅਕਤੂਬਰ ਤੱਕ ਖੁੱਲ੍ਹਾ ਹੈ ਅਤੇ ਬਾਂਡ ਦਾ ਸਰਟੀਫਿਕੇਟ 23 ਅਕਤੂਬਰ ਨੂੰ ਜਾਰੀ ਹੋਵੇਗਾ।  ਧਿਆਨ ਯੋਗ ਹੈ ਕਿ ਗੋਲਡ ਬਾਂਡ ਦਾ ਇਸ਼ੂ ਪ੍ਰਾਈਸ ਸੋਨੇ  ਦੇ ਮੌਜੂਦਾ  ਬਾਜ਼ਾਰ  ਮੁੱਲ ਤੋਂ ਕਰੀਬ 3 ਫੀਸਦੀ ਹੇਠਾਂ ਹੈ ਕਿਉਂਕਿ ਆਨਲਾਈਨ ਪੇਮੈਂਟ ’ਤੇ 50 ਰੁਪਏ ਦੀ  ਛੋਟ ਵੀ ਮਿਲ ਰਹੀ ਹੈ।  ਰਿਜ਼ਰਵ ਬੈਂਕ ਨੇ ਕਿਹਾ ਕਿ ਤੈਅ ਪ੍ਰੋਗਰਾਮ  ਤਹਿਤ ਸਰਕਾਰੀ  ਸੋਨਾ ਬਾਂਡ ਯੋਜਨਾ ਅਕਤੂਬਰ 2018 ਤੋਂ ਫਰਵਰੀ 2019 ਤੱਕ ਹਰ ਮਹੀਨੇ ਜਾਰੀ ਕੀਤੀ  ਜਾਵੇਗੀ।

ਬਾਂਡ ਦੀ ਵਿਕਰੀ ਬੈਂਕਾਂ,  ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ  ਇੰਡੀਆ  ਲਿਮਟਿਡ (ਐੱਸ. ਐੱਚ. ਸੀ. ਆਈ. ਐੱਲ.),  ਨੋਮੀਨੇਟਿਡ ਡਾਕਘਰਾਂ ਅਤੇ ਮਾਨਤਾ ਪ੍ਰਾਪਤ  ਸ਼ੇਅਰ ਬਾਜ਼ਾਰਾਂ ਨੈਸ਼ਨਲ ਸਟਾਕ ਐਕਸਚੇਂਜ ਅਤੇ ਬੀ. ਐੱਸ. ਈ.  ਲਿਮਟਿਡ ਜ਼ਰੀਏ ਕੀਤੀ  ਜਾ ਰਹੀ ਹੈ।

ਸੋਨਾ 150 ਰੁਪਏ ਸਸਤਾ ; ਚਾਂਦੀ 220 ਰੁਪਏ ਫਿਸਲੀ

ਕੌਮਾਂਤਰੀ ਪੱਧਰ ’ਤੇ ਦੋਵਾਂ ਕੀਮਤੀ ਧਾਤੂਅਾਂ ਦੀ ਚਮਕ ਫਿੱਕੀ ਰਹੀ।  ਇਸ ’ਚ ਉੱਚੇ ਭਾਅ ’ਤੇ ਤਿਉਹਾਰੀ ਮੰਗ ’ਚ ਆਈ ਸੁਸਤੀ ਨਾਲ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 150 ਰੁਪਏ ਫਿਸਲ ਕੇ 32,030 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 220 ਰੁਪਏ ਸਸਤਾ ਹੋ ਕੇ 39,480 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਆ ਗਈ।  ਵਿਦੇਸ਼ਾਂ ਤੋਂ ਮਿਲੀ ਜਾਣਕਾਰੀ  ਅਨੁਸਾਰ ਲੰਡਨ ਦਾ ਸੋਨਾ ਹਾਜ਼ਰ 0.2 ਫੀਸਦੀ ਦੀ ਗਿਰਾਵਟ ’ਚ 1,222.74  ਡਾਲਰ ਪ੍ਰਤੀ ਅੌਂਸ ਅਤੇ ਚਾਂਦੀ ਹਾਜ਼ਰ 0.5 ਫੀਸਦੀ ਦੀ ਗਿਰਾਵਟ ’ਚ 14.57 ਡਾਲਰ ਪ੍ਰਤੀ ਅੌਂਸ ’ਤੇ ਆ ਗਈ।

 

 

 

 


Related News