ਲਕਸ਼ਦੀਪ 'ਚ ਬਣੇਗਾ ਨਵਾਂ ਹਵਾਈ ਅੱਡਾ, ਭਾਰਤੀ ਫੋਰਸ ਤੇ ਸੈਰ ਸਪਾਟੇ 'ਚ ਮਿਲੇਗਾ ਫਾਇਦਾ

Tuesday, Jan 09, 2024 - 07:34 PM (IST)

ਲਕਸ਼ਦੀਪ 'ਚ ਬਣੇਗਾ ਨਵਾਂ ਹਵਾਈ ਅੱਡਾ, ਭਾਰਤੀ ਫੋਰਸ ਤੇ ਸੈਰ ਸਪਾਟੇ 'ਚ ਮਿਲੇਗਾ ਫਾਇਦਾ

ਨਵੀਂ ਦਿੱਲੀ - ਲਕਸ਼ਦੀਪ ਨੂੰ ਲੈ ਕੇ ਕੇਂਦਰ ਸਰਕਾਰ ਕਈ ਯੋਜਨਾਵਾਂ ਨੂੰ ਲੈ ਕੇ ਕੰਮ ਕਰ ਰਹੀ ਹੈ। ਸਰਕਾਰ ਮਿਨੀਕੋਏ ਟਾਪੂ 'ਤੇ ਹਵਾਈ ਅੱਡਾ ਬਣਾਉਣ ਜਾ ਰਹੀ ਹੈ। ਜਿੱਥੋਂ ਲੜਾਕੂ ਜਹਾਜ਼, ਫੌਜੀ ਜਹਾਜ਼ ਅਤੇ ਵਪਾਰਕ ਜਹਾਜ਼ ਕੰਮ ਕਰਨਗੇ। ਇੱਥੇ ਦੋਹਰੇ ਮਕਸਦ ਵਾਲਾ ਏਅਰਫੀਲਡ ਹੋਵੇਗਾ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਆਮ ਲੋਕ ਇੱਥੇ ਹਵਾਈ ਜਹਾਜ਼ ਰਾਹੀਂ ਆ ਸਕਣਗੇ। ਇਸ ਦੇ ਨਾਲ ਹੀ, ਫੌਜੀ ਜਹਾਜ਼ਾਂ ਦੀ ਲੈਂਡਿੰਗ ਅਤੇ ਟੇਕਆਫ ਸੰਭਵ ਹੋਵੇਗੀ।

ਇਹ ਵੀ ਪੜ੍ਹੋ :   ਅਯੁੱਧਿਆ ਲਈ ਕਈ ਗੁਣਾ ਮਹਿੰਗੀਆਂ ਹੋਈਆਂ ਉਡਾਣਾਂ, ਅਸਮਾਨੀ ਪਹੁੰਚਿਆ ਫਲਾਈਟਾਂ ਦਾ ਕਿਰਾਇਆ

ਵਧੇਗੀ ਭਾਰਤ ਦੇ ਬਾਰਡਰ ਦੀ ਸੁਰੱਖ਼ਿਆ

ਫੌਜੀ ਵਰਤੋਂ ਲਈ ਏਅਰਫੀਲਡ ਬਣਾਉਣ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਸੀ। ਇਸ ਨੂੰ ਦੋਹਰੇ ਮਕਸਦ ਵਾਲੇ ਏਅਰਫੀਲਡ ਵਜੋਂ ਅਪਗ੍ਰੇਡ ਕੀਤਾ ਗਿਆ ਹੈ। ਏਅਰਫੀਲਡ ਦੇ ਨਿਰਮਾਣ ਨਾਲ ਭਾਰਤ ਅਰਬ ਸਾਗਰ ਅਤੇ ਹਿੰਦ ਮਹਾਸਾਗਰ ਦੀ ਨਿਗਰਾਨੀ ਕਰ ਸਕੇਗਾ। ਸਮੁੰਦਰੀ ਡਾਕੂਆਂ ਨੂੰ ਕਾਬੂ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ :   ਰਾਮ ਦੇ ਨਾਮ ਦਾ ਚੜ੍ਹਿਆ ਰੰਗ ਤੇ ਵਧਿਆ ਕੰਮ, ਲੱਖ ਰੁਪਏ ਤੱਕ ਪਹੁੰਚੀ ਸਾੜ੍ਹੀ ਦੀ ਕੀਮਤ

ਏਅਰਫੋਰਸ ਕਰੇਗੀ ਹਵਾਈ ਅੱਡੇ ਦਾ ਸੰਚਾਲਨ 

ਜਲ ਸੈਨਾ ਅਤੇ ਹਵਾਈ ਸੈਨਾ ਲਈ ਹਿੰਦ ਮਹਾਸਾਗਰ ਅਤੇ ਅਰਬ ਸਾਗਰ ਵਿੱਚ ਕੰਮ ਕਰਨਾ ਆਸਾਨ ਹੋ ਜਾਵੇਗਾ। ਚੀਨ ਦੀਆਂ ਵਧਦੀਆਂ ਗਤੀਵਿਧੀਆਂ 'ਤੇ ਲਗਾਮ ਲੱਗੇਗੀ। ਇੰਡੀਅਨ ਕੋਸਟ ਗਾਰਡ ਨੇ ਮਿਨੀਕੋਏ ਟਾਪੂ 'ਤੇ ਹਵਾਈ ਪੱਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਹਵਾਈ ਸੈਨਾ ਨਵੇਂ ਹਵਾਈ ਅੱਡੇ ਅਤੇ ਹਵਾਈ ਖੇਤਰ ਦਾ ਸੰਚਾਲਨ ਕਰੇਗੀ।

ਇਹ ਵੀ ਪੜ੍ਹੋ :   ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ

ਇਹ ਵੀ ਪੜ੍ਹੋ :   ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Harinder Kaur

Content Editor

Related News