ਵਿਦੇਸ਼ੀ ਵਿਦਿਆਰਥੀਆਂ ਲਈ ਭਾਰਤ ''ਚ ਪੜ੍ਹਨਾ ਹੋਵੇਗਾ ਆਸਾਨ, ਸਰਕਾਰ ਕਰ ਰਹੀ ਹੈ ਇਹ ਪ੍ਰਬੰਧ
Wednesday, Sep 02, 2020 - 03:02 AM (IST)
ਨਵੀਂ ਦਿੱਲੀ - ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ 'ਚ ਦਾਖਲੇ ਲਈ ਵੱਖ-ਵੱਖ ਫ਼ਾਰਮ ਭਰਨ ਦੀ ਜ਼ਰੂਰਤ ਨਹੀ ਪਵੇਗੀ। ਇਸਦੇ ਬਜਾਏ ਉਹ ਇੱਕ ਹੀ ਐਪਲੀਕੇਸ਼ਨ ਫ਼ਾਰਮ ਦੇ ਜ਼ਰੀਏ ਐਡਮਿਸ਼ਨ ਲਈ ਅਪਲਾਈ ਕਰ ਸਕਣਗੇ।
ਜਾਣਕਾਰੀ ਮੁਤਾਬਕ ਅਮਰੀਕਾ ਦੀ ਤਰਜ਼ 'ਤੇ ਭਾਰਤ ਸਰਕਾਰ ਵੀ ਵਿਦੇਸ਼ੀ ਵਿਦਿਆਰਥੀਆਂ ਲਈ ਭਾਰਤੀ ਯੂਨਿਵਰਸਿਰਟੀ 'ਚ ਦਾਖਲੇ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਜਾ ਰਹੀ ਹੈ। ਇਸ ਦੇ ਲਈ ਸਰਕਾਰ ਇੱਕ ਕਾਮਨ ਐਡਮਿਸ਼ਨ ਫ਼ਾਰਮ ਬਣਾ ਰਹੀ ਹੈ। ਜਿਸ ਦਾ ਫਾਰਮੈਟ ਛੇਤੀ ਜਾਰੀ ਕੀਤਾ ਜਾ ਸਕਦਾ ਹੈ।
ਇਸ ਕਾਮਨ ਐਡਮਿਸ਼ਨ ਫ਼ਾਰਮ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਬੇਸਿਕ ਜਾਣਕਾਰੀ ਭਰਨੀ ਹੋਵੇਗੀ। ਇਸ ਫ਼ਾਰਮ ਦੇ ਨਾਲ ਹੀ ਵੱਖ-ਵੱਖ ਯੂਨੀਵਰਸਿਟੀ ਲਈ ਅਨੈਕਸਰ (annexure) ਹੋਣਗੇ। ਵਿਦੇਸ਼ੀ ਵਿਦਿਆਰਥੀਆਂ ਤੋਂ ਕੁੱਝ ਸਵਾਲ ਪੁੱਛੇ ਜਾਣਗੇ। ਜਿਨ੍ਹਾਂ ਦੇ ਜਵਾਬ ਦੇ ਕੇ ਉਹ ਇੱਕ ਜਾਂ ਉਸ ਤੋਂ ਜ਼ਿਆਦਾ ਯੂਨੀਵਰਸਿਟੀ 'ਚ ਦਾਖਲੇ ਲਈ ਅਪਲਾਈ ਕਰ ਸਕਣਗੇ।
ਕੇਂਦਰੀ ਵਪਾਰ ਮੰਤਰੀ ਪਿਊਸ਼ ਗੋਇਲ ਮੁਤਾਬਕ ਸਰਕਾਰ ਕਾਮਨ ਐਡਮਿਸ਼ਨ ਫ਼ਾਰਮ ਦੇ ਜ਼ਰੀਏ ਇੱਕ ਸੁਰੱਖਿਅਤ ਡਾਟਾਬੇਸ ਤਿਆਰ ਕਰਨਾ ਚਾਹੁੰਦੀ ਹੈ। ਅਜਿਹਾ ਕਰਨ ਨਾਲ ਦੇਸ਼ ਦੀਆਂ ਯੂਨੀਵਰਸਿਟੀਆਂ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਐਡਮਿਸ਼ਨ ਪ੍ਰਕਿਰਿਆ ਆਸਾਨ, ਤੇਜ਼, ਪਾਰਦਰਸ਼ੀ ਅਤੇ ਕਿਫਾਇਤੀ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਅਮਰੀਕਾ ਦੀ ਤਰਜ਼ 'ਤੇ ਭਾਰਤ 'ਚ ਵੀ ਐਜੁਕੇਸ਼ਨ ਸੈਕਟਰ 'ਚ ਵੱਡੇ ਰਿਫਾਰਮ ਅਤੇ ਤਕਨੀਕ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਜਿਸਦੇ ਨਾਲ ਐਡਮਿਸ਼ਨ ਤੋਂ ਲੈ ਕੇ ਪੜ੍ਹਾਈ ਕਰਨ ਤੱਕ ਦੀ ਪ੍ਰਕਿਰਿਆ ਆਸਾਨ ਅਤੇ ਪ੍ਰਭਾਵੀ ਬਣਾਈ ਜਾ ਸਕੇ।