ਸਰਕਾਰ ਨੇ ਪੈਰਾਸੀਟਾਮੋਲ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਹਟਾਈ

Friday, May 29, 2020 - 03:47 PM (IST)

ਸਰਕਾਰ ਨੇ ਪੈਰਾਸੀਟਾਮੋਲ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਹਟਾਈ

ਨਵੀਂ ਦਿੱਲੀ (ਭਾਸ਼ਾ) : ਸਰਕਾਰ ਨੇ ਵੀਰਵਾਰ ਨੂੰ ਪੈਰਾਸੀਟਾਮੋਲ ਏ.ਪੀ.ਆਈ. (ਐਕਟਿਵ ਫਾਰਮਾ ਇੰਗਰੀਡਿਐਂਟ) ਦੇ ਨਿਰਯਾਤ 'ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਸੰਕਟ ਦੌਰਾਨ ਸਰਕਾਰ ਨੇ ਘਰੇਲੂ ਸਪਲਾਈ ਵਧਾਉਣ ਲਈ ਪੈਰਾਸੀਟਾਮੋਲ ਅਤੇ ਇਸ ਦੇ ਫਾਰਮੂਲੇਸ਼ੰਸ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਸਰਕਾਰ ਨੇ ਪੈਰਾਸੀਟਾਮੋਲ ਦੇ ਫਾਰਮੂਲੇਸ਼ੰਸ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਸੀ।

ਇਹ ਵੀ ਪੜ੍ਹੋ : 10 ਕੌਮਾਂਤਰੀ ਹਵਾਈ ਅੱਡਿਆਂ 'ਤੇ ਲਗਾਏ ਜਾਣਗੇ ਪੂਰੇ ਸਰੀਰ ਦੀ ਜਾਂਚ ਕਰਨ ਵਾਲੇ ਸਕੈਨਰ

ਹੁਣ ਵਿਦੇਸ਼ੀ ਵਪਾਰ ਦੇ ਡਾਇਰੈਕਟਰ (ਡੀ.ਜੀ.ਐੱਫ.ਟੀ.) ਨੇ ਪੈਰਾਸੀਟਾਮੋਲ ਏ.ਪੀ.ਆਈ. ਦੇ ਨਿਰਯਾਤ 'ਤੇ ਲੱਗੀ ਪਾਬੰਦੀ ਨੂੰ ਵੀ ਹਟਾ ਦਿੱਤਾ ਹੈ। ਏ.ਪੀ.ਆਈ. ਦਵਾਈ ਵਿਚ ਮੌਜੂਦ ਸਰਗਰਮ ਤੱਤ ਹੁੰਦਾ ਹੈ। ਡੀ.ਜੀ.ਐਫ.ਟੀ. ਦੇ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ 3 ਮਾਰਚ ਦੇ ਨੋਟੀਫਿਕੇਸ਼ਨ ਨੂੰ ਸੋਧ ਕੇ ਪੈਰਾਸੀਟਾਮੋਲ ਏ.ਪੀ.ਆਈ. ਦੇ ਨਿਰਯਾਤ 'ਤੇ ਲਗਾਈ ਗਈ ਪਾਬੰਦੀ ਨੂੰ ਤੱਤਕਾਲ ਪ੍ਰਭਾਵ ਨਾਲ ਹਟਾਇਆ ਜਾ ਰਿਹਾ ਹੈ। ਪੈਰਾਸੀਟਾਮੋਲ ਦਾ ਇਸਤੇਮਾਲ ਦਰਦ ਨਿਵਾਰਕ ਅਤੇ ਬੁਖਾਰ ਲਈ ਹੁੰਦਾ ਹੈ। ਭਾਰਤ ਨੇ ਪਿਛਲੇ 2 ਮਹੀਨਿਆਂ ਵਿਚ 120 ਤੋਂ ਜ਼ਿਆਦਾ ਦੇਸ਼ਾਂ ਨੂੰ ਹਾਈਡ੍ਰਾਕਸੀਕਲੋਰੋਕਿਊਨ ਅਤੇ ਪੈਰਾਸੀਟਾਮੋਲ ਉਪਲੱਬਧ ਕਰਾਈ ਹੈ। ਕੋਵਿਡ-19 ਮਹਾਮਾਰੀ ਦੇ ਬਾਅਦ ਇਨ੍ਹਾਂ ਦਵਾਈਆਂ ਦੀ ਮੰਗ ਵੱਧ ਗਈ ਹੈ।


author

cherry

Content Editor

Related News