ਸਰਕਾਰੀ ਅਧਿਕਾਰੀ ਨਿਕਲਿਆ ''ਧਨਕੁਬੇਰ'', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ

Tuesday, Apr 08, 2025 - 12:43 PM (IST)

ਸਰਕਾਰੀ ਅਧਿਕਾਰੀ ਨਿਕਲਿਆ ''ਧਨਕੁਬੇਰ'', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ 'ਚ ਇਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇਮਾਰੀ ਕੀਤੀ। ਅਧਿਕਾਰੀ ਦੇ ਘਰ ਇੰਨੀ ਵੱਡੀ ਮਾਤਰਾ 'ਚ ਕੈਸ਼ ਮਿਲਿਆ ਕਿ ਉਸ ਨੂੰ ਗਿਣਨ ਲਈ ਚਾਰ ਕਾਊਂਟਿੰਗ ਮਸ਼ੀਨਾਂ ਲਗਾਉਣੀਆਂ ਪਈਆਂ, ਜੋ ਲਗਾਤਾਰ 8 ਘੰਟਿਆਂ ਤੋਂ ਵੱਧ ਚੱਲਦੀਆਂ ਰਹਈਆਂ। ਪਟਨਾ ਦੇ ਭਵਨ ਨਿਰਮਾਣ ਵਿਭਾਗ ਦੇ ਚੀਫ਼ ਇੰਜੀਨੀਅਰ ਦੇ ਘਰ ਸਵੇਰੇ-ਸਵੇਰੇ ਛਾਪੇਮਾਰੀ ਹੋਈ। ਇਹ ਛਾਪੇਮਾਰੀ ਆਈ.ਏ.ਐੱਸ. ਅਧਿਕਾਰੀ ਸੰਜੀਵ ਹੰਸ ਨਾਲ ਜੁੜੀ ਜਾਂਚ ਦਾ ਹਿੱਸਾ ਹੈ। ਸੂਤਰਾਂ ਅਨੁਸਾਰ, ਈ.ਡੀ. ਅਧਿਕਾਰੀਆਂ ਨੇ ਬੇਨਾਮੀ ਲੈਣ-ਦੇਣ ਅਤੇ ਗੈਰ-ਕਾਨੂੰਨੀ ਲੈਣ-ਦੇਣ ਨਾਲ ਜੁੜੀ ਵੱਡੀ ਮਾਤਰਾ 'ਚ ਬੇਹਿਸਾਬ ਕੈਸ਼ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਪਟਨਾ 'ਚ ਸਥਿਤ ਸੀਕ੍ਰੇਟ ਬੰਗਲੇ 'ਚ ਆਉਣ 'ਤੇ ਕਈ ਕਮਰਿਆਂ 'ਚ ਰੱਖੇ ਨੋਟਾਂ ਦੀ ਭਾਰੀ ਮਾਤਰਾ ਦੇਖ ਅਧਿਕਾਰੀਆਂ ਦੇ ਹੋਸ਼ ਉੱਡ ਗਏ। 

ਇਹ ਵੀ ਪੜ੍ਹੋ : ਸਕੂਲ 'ਚ ਲੱਗੀ ਭਿਆਨਕ ਅੱਗ, ਡਿਪਟੀ CM ਦਾ ਬੇਟਾ ਝੁਲਸਿਆ

ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਈਡੀ ਅਧਿਕਾਰੀਆਂ ਨੇ ਬਿਹਾਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਜੁੜੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ 11.64 ਕਰੋੜ ਰੁਪਏ ਕੈਸ਼ ਜ਼ਬਤ ਕੀਤੇ ਗਏ। ਨਾਲ ਹੀ ਅਧਿਕਾਰੀਆਂ ਵਿਚਾਲੇ ਰਿਸ਼ਵਤ ਦੇ ਪੈਸੇ ਦੇ ਡਿਟੇਲਸ ਅਤੇ ਹੋਰ ਸਬੂਤਾਂ ਦਾ ਵੇਰਵਾ ਦੇਣ ਵਾਲੇ ਦਸਤਾਵੇਜ਼ ਵੀ ਜ਼ਬਤ ਕੀਤੇ ਗਏ। ਹਾਲਾਂਕਿ ਏਜੰਸੀ ਨੇ ਹਰੇਕ ਅਧਿਕਾਰੀ ਤੋਂ ਬਰਾਮਦ ਰਾਸ਼ੀ ਬਾਰੇ ਵੇਰਵਾ ਨਹੀਂ ਦਿੱਤਾ। 1997 ਬੈਚ ਦੇ ਆਈਏਐੱਸ ਅਧਿਕਾਰੀ ਸੰਜੀਵ ਹੰਸ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਨਵੇਂ ਸਬੂਤ ਮਿਲਣ ਤੋਂ ਬਾਅਦ ਛਾਪੇਮਾਰੀ ਕੀਤੀ ਗਈ, ਜੋ ਮੌਜੂਦਾ ਸਮੇਂ ਪਟਨਾ ਦੇ ਬੇਉਰ ਸੈਂਟਰਲ ਜੇਲ੍ਹ 'ਚ ਬੰਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਟਨਾ 'ਚ 7 ਟਿਕਾਣਿਆਂ 'ਚ ਛਾਪੇਮਾਰੀ ਕੀਤੀ ਗਈ। ਇਸ 'ਚ ਬਿਹਾਰ ਭਵਨ ਨਿਰਮਾਣ ਵਿਭਾਗ ਦੇ ਚੀਫ਼ ਇੰਜੀਨੀਅਰ ਤਾਰਣੀ ਦਾਸ ਦਾ ਘਰ ਵੀ ਸ਼ਾਮਲ ਹੈ। ਵਿੱਤ ਵਿਭਾਗ 'ਚ ਸੰਯੁਕਤ ਸਕੱਤਰ ਮੁਮੁਕਸ਼ੂ ਚੌਧਰੀ ਅਤੇ ਸ਼ਹਿਰ ਵਿਕਾਸ ਅਤੇ ਰਿਹਾਇਸ਼ ਵਿਭਾਗ 'ਚ ਐਗਜ਼ੀਕਿਊਟਿਵ ਇੰਜੀਨੀਅਰ ਉਮੇਸ਼ ਕੁਮਾਰ ਸਿੰਘ ਸਣੇ ਹੋਰ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News