ਮਹਾਰਾਸ਼ਟਰ ''ਚ 50 ਤੋਂ ਵੱਧ IPS ਅਧਿਕਾਰੀਆਂ ਦੇ ਤਬਾਦਲੇ

09/18/2020 11:43:06 AM

ਮੁੰਬਈ- ਮਹਾਰਾਸ਼ਟਰ ਸਰਕਾਰ ਨੇ ਗ੍ਰਹਿ ਵਿਭਾਗ ਦੇ ਪ੍ਰਧਾਨ ਸਕੱਤਰ (ਵਿਸ਼ੇਸ਼) ਅਮਿਤਾਭ ਗੁਪਤਾ ਸਮੇਤ 50 ਤੋਂ ਵੱਧ ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਗੁਪਤਾ ਨੂੰ ਪੁਣੇ ਦਾ ਪੁਲਸ ਸੁਪਰਡੈਂਟ ਬਣਾਇਆ ਗਿਆ ਹੈ। ਵੀਰਵਾਰ ਸ਼ਾਮ ਇਸ ਬਾਰੇ ਸਰਕਾਰੀ ਆਦੇਸ਼ ਜਾਰੀ ਕੀਤਾ ਗਿਆ। ਗੁਪਤਾ ਇਸ ਸਾਲ ਦੀ ਸ਼ੁਰੂਆਤ 'ਚ ਉਦੋਂ ਖ਼ਬਰਾਂ 'ਚ ਆਏ ਸਨ, ਜਦੋਂ ਉਨ੍ਹਾਂ ਨੇ ਯੈੱਸ ਬੈਂਕ ਅਤੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰਿਤਾ ਬੈਂਕ ਘਪਲੇ 'ਚ ਜਾਂਚ ਦੇ ਦਾਇਰੇ 'ਚ ਆਏ ਕਾਰੋਬਾਰੀ ਭਰਾਵਾਂ ਕਪਿਲ ਅਤੇ ਧੀਰਜ ਵਧਾਵਨ ਨੂੰ ਤਾਲਾਬੰਦੀ ਦੌਰਾਨ ਪੁਣੇ ਨੇੜੇ ਖੰਡਾਲਾ ਤੋਂ ਸਤਾਰਾ ਜ਼ਿਲ੍ਹੇ ਦੇ ਮਹਾਬਲੇਸ਼ਵਰ ਜਾਣ ਦੀ ਮਨਜ਼ੂਰੀ ਦਿੱਤੀ ਸੀ। ਇਸ ਵਿਵਾਦ ਤੋਂ ਬਾਅਦ ਗੁਪਤਾ ਨੂੰ ਸੂਬਾ ਸਰਕਾਰ ਨੇ ਜ਼ਰੂਰੀ ਛੁੱਟੀ 'ਤੇ ਭੇਜ ਦਿੱਤਾ ਸੀ। ਬਾਅਦ 'ਚ ਮਾਮਲੇ ਦੀ ਜਾਂਚ ਕਰਨ ਵਾਲੇ ਪੈਨਲ ਨੇ ਉਨ੍ਹਾਂ ਨੂੰ ਦੋਸ਼ੀ ਨਹੀਂ ਮੰਨਿਆ ਸੀ।

ਮਹਾਰਾਸ਼ਟਰ ਸਰਕਾਰ ਦੇ ਆਦੇਸ਼ 'ਚ ਕਿਹਾ ਗਿਆ ਹੈ ਕਿ 41 ਅਧਿਕਾਰੀਆਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ, ਬਾਕੀ ਦੇ ਅਫ਼ਸਰਾਂ ਨੂੰ ਨਵੀਂ ਅਹੁਦਾ ਸਥਾਪਨਾ ਹਾਲੇ ਨਹੀਂ ਦਿੱਤੀ ਗਈ ਹੈ। ਪੁਣੇ ਦੇ ਮੌਜੂਦਾ ਪੁਲਸ ਸੁਪਰਡੈਂਟ ਕੇ. ਵੈਂਕਟੇਸ਼ਮ ਨੂੰ ਪੁਲਸ ਡਾਇਰੈਕਟਰ ਜਨਰਲ (ਵਿਸ਼ੇਸ਼ ਮੁਹਿੰਮ) ਬਣਾਈ ਗਈ ਹੈ, ਜਦੋਂ ਕਿ ਪੁਲਸ ਡਿਪਟੀ ਕਮਿਸ਼ਨਰ (ਨਾਰਕੋਟਿਕਸ ਸੈੱਲ) ਸ਼ਿਵਦੀਪ ਲਾਂਡੇ ਦਾ ਪ੍ਰਮੋਸ਼ਨ ਕਰ ਕੇ ਉਨ੍ਹਾਂ ਨੂੰ ਮੁੰਬਈ 'ਚ ਅੱਤਵਾਦ ਵਿਰੋਧੀ ਦਸਤੇ ਦਾ ਡਿਪਟੀ ਇੰਸਪੈਕਟਰ ਜਨਰਲ ਬਣਾਇਆ ਗਿਆ ਹੈ।


DIsha

Content Editor

Related News