ਭਾਰਤ ਸਰਕਾਰ ਨੇ ਤੁਰਕੀ ਜਾਣ ਵਾਲਿਆਂ ਲਈ ਜਾਰੀ ਕੀਤੀ ਐਡਵਾਇਜ਼ਰੀ

Wednesday, Oct 23, 2019 - 12:05 PM (IST)

ਭਾਰਤ ਸਰਕਾਰ ਨੇ ਤੁਰਕੀ ਜਾਣ ਵਾਲਿਆਂ ਲਈ ਜਾਰੀ ਕੀਤੀ ਐਡਵਾਇਜ਼ਰੀ

ਨਵੀਂ ਦਿੱਲੀ— ਜੰਮੂ-ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦਾ ਪੱਖ ਲੈਣ ਤੋਂ ਬਾਅਦ ਭਾਰਤ ਦੇ ਤੁਰਕੀ ਨਾਲ ਸੰਬੰਧ ਵਿਗੜਨ ਲੱਗੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਰਕੀ ਯਾਤਰਾ ਰੱਦ ਕਰਨ ਦੇ ਇਕ ਦਿਨ ਬਾਅਦ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਤੁਰਕੀ ਜਾਣ ਵਾਲੇ ਭਾਰਤੀ ਸੈਲਾਨੀਆਂ ਲਈ ਐਡਵਾਇਜ਼ਰੀ (ਸਲਾਹ) ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ 'ਚ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਪੀ.ਐੱਮ. ਮੋਦੀ ਨੇ ਰੱਦ ਕੀਤੀ ਯਾਤਰਾ
ਜ਼ਿਕਰਯੋਗ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯੇਪੇ ਐਰਦੋਗਨ ਵਲੋਂ ਸੰਯੁਕਤ ਰਾਸ਼ਟਰ ਮਹਾਸਭਾ 'ਚ ਕਸ਼ਮੀਰ ਮੁੱਦਾ ਚੁੱਕਣ ਅਤੇ ਤੁਰਕੀ ਵਲੋਂ ਫਾਈਨੈਂਸ਼ੀਅਲ ਐਕਸ਼ਨ ਸਟਾਫ ਫੋਰਸ (ਐੱਫ.ਏ.ਟੀ.ਐੱਫ.) ਬੈਠਕ 'ਚ ਖੁੱਲ੍ਹ ਕੇ ਪਾਕਿਸਤਾਨ ਦਾ ਸਾਥ ਦੇਣ ਤੋਂ ਬਾਅਦ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਤਾਵਿਤ ਤੁਰਕੀ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਮੋਦੀ ਇਕ ਵੱਡੇ ਨਿਵੇਸ਼ ਸੰਮੇਲਨ 'ਚ ਹਿੱਸਾ ਲੈਣ ਲਈ 27-28 ਅਕਤੂਬਰ ਨੂੰ ਸਾਊਦੀ ਅਰਬ ਜਾ ਰਹੇ ਹਨ। ਉਨ੍ਹਾਂ ਨੇ ਉੱਥੋਂ ਤੁਰਕੀ ਜਾਣਾ ਸੀ ਪਰ ਹੁਣ ਉਹ ਉੱਥੇ ਨਹੀਂ ਜਾਣਗੇ। ਤੁਰਕੀ ਅਤੇ ਭਾਰਤ ਦੇ ਰਿਸ਼ਤਿਆਂ 'ਚ ਕਦੇ ਬਹੁਤ ਗਰਮੀ ਨਹੀਂ ਰਹੀ ਪਰ ਇਸ ਯਾਤਰਾ ਦੇ ਰੱਦ ਹੋਣ ਤੋਂ ਸਾਫ਼ ਹੈ ਕਿ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਖਟਾਸ ਪੈਦਾ ਹੋ ਗਈ ਹੈ।


author

DIsha

Content Editor

Related News