ਕੇਂਦਰ ਨੂੰ ਲਿਖਿਆ ਖੱਤ, MP, MLA ਲਈ ਨਿਰਧਾਰਿਤ ਹੋਵੇ ਵਿਦਿਅਕ ਯੋਗਤਾ

Wednesday, Dec 06, 2017 - 01:20 AM (IST)

ਹਰਿਆਣਾ— ਹਰਿਆਣਾ ਸਰਕਾਰ ਨੇ ਪੰਚਾਇਤੀ ਰਾਜ ਸੰਸਥਾਵਾਂ 'ਚ ਚੋਣਾਂ ਲੜਨ ਲਈ ਸਿੱਖਿਅਕ ਯੋਗਤਾ ਨਿਰਧਾਰਿਤ ਕਰਨ ਤੋਂ ਬਾਅਦ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰ ਸਰਕਾਰ ਨੂੰ ਖੱਤ ਲਿੱਖ ਕੇ ਐੱਮ. ਪੀ. ਅਤੇ ਐੱਮ. ਐੱਲ. ਏ. ਲਈ ਚੋਣਾਂ ਲੜਨ ਦੀ ਵਿਦਿਅਕ ਯੋਗਤਾ ਨਿਰਧਾਰਿਤ ਕਰਨ ਦੀ ਮੰਗ ਕੀਤੀ ਹੈ।
ਬੀਤੇ ਕੁੱਝ ਸਾਲਾਂ ਤੋਂ ਇਨ੍ਹਾਂ ਦੋਵੇਂ ਉੱਚ ਅਹੁਦਿਆਂ ਲਈ ਵਿਦਿਅਕ ਯੋਗਤਾ ਤੈਅ ਕਰਨ ਦੀ ਮੰਗ ਉੱਠ ਰਹੀ ਹੈ। ਇਸ ਨੂੰ ਹੁਣ ਹਰਿਆਣਾ ਦੀ ਭਾਜਪਾ ਸਾਸ਼ਤ ਸਰਕਾਰ ਦਾ ਵੀ ਸਮਰਥਨ ਮਿਲ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਦੇ ਐੱਮ. ਪੀ. ਅਤੇ ਐੱਮ. ਐੱਲ. ਏ. ਦੀਆਂ ਚੋਣਾਂ 'ਚ ਵਿਦਿਅਕ ਯੋਗਤਾ ਲਾਗੂ ਕਰਨ ਦੀ ਮੰਗ ਤੋਂ ਬਾਅਦ ਇਹ ਮੁੱਦਾ ਜੋਰ ਫੜ ਸਕਦਾ ਹੈ। ਹਰਿਆਣਾ ਪੰਚਾਇਤੀ ਚੋਣਾਂ 'ਚ ਵਿਦਿਅਕ ਯੋਗਤਾ ਪਹਿਲਾਂ ਤੋਂ ਲਾਗੂ ਹੈ। ਦੇਸ਼ 'ਚ ਇਹ ਇਕਲੌਤਾ ਅਜਿਹਾ ਸੂਬਾ ਹੈ, ਜਿੱਥੇ ਪੜੀਆਂ-ਲਿਖਿਆਂ ਪੰਚਾਇਤਾਂ ਹਨ।
ਪ੍ਰਦੇਸ਼ ਸਰਕਾਰ ਨੇ ਪੰਚਾਇਤੀ ਚੋਣਾਂ 'ਚ ਪੁਰਸ਼ਾਂ ਲਈ 10 ਵੀਂ, ਮਹਿਲਾਵਾਂ ਲਈ 8ਵੀਂ ਅਤੇ ਦਲਿਤ ਮਹਿਲਾਵਾਂ ਲਈ 5 ਵੀਂ ਪਾਸ ਹੋਣ ਦੀ ਯੋਗਤਾ ਨਿਰਧਾਰਿਤ ਕੀਤੀ ਹੋਈ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦੇਸ਼ 'ਚ ਬਹਿਸ ਹੋਈ ਅਤੇ ਇਸ ਫੈਸਲੇ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਗਿਆ ਸੀ ਕਿ ਵਿਧਾਇਕ ਅਤੇ ਸੰਸਦ ਬਣਨ ਲਈ ਵਿਦਿਅਕ ਯੋਗਤਾ ਤੈਅ ਨਹੀਂ ਹੈ ਪਰ ਪੰਚਾਇਤ ਚੋਣਾਂ 'ਚ ਇਸ ਨੂੰ ਲਾਗੂ ਕੀਤਾ ਗਿਆ।


Related News