ਦਿੱਲੀ ਸਰਕਾਰ ਨੇ ਸ਼ਰਾਬ ਖਰੀਦਣ ਲਈ 4.75 ਲੱਖ ਈ-ਟੋਕਨ ਕੀਤੇ ਜਾਰੀ

05/09/2020 4:43:52 PM

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ 'ਚ ਸ਼ਰਾਬ ਖਰੀਦਣ ਲਈ ਹਾਲੇ ਤੱਕ ਕਰੀਬ 4.75 ਲੱਖ ਈ-ਟੋਕਨ ਜਾਰੀ ਕੀਤੇ ਹਨ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਈ-ਟੋਕਨ ਵਿਵਸਥਾ ਦੇ ਅਧੀਨ ਗਾਹਕਾਂ ਨੂੰ ਸ਼ਰਾਬ ਖਰੀਦਣ ਲਈ ਇਕ ਤੈਅ ਸਮਾਂ ਦਿੱਤਾ ਜਾਂਦਾ ਹੈ ਤਾਂ ਕਿ ਸ਼ਰਾਬ ਦੇ ਠੇਕਿਆਂ ਦੇ ਬਾਹਰ ਲੋਕਾਂ ਦੀ ਲਾਈਨ ਲੱਗਣ ਨਾਲ ਭੌਤਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਨਾ ਹੋਵੇ। ਇਹ ਈ-ਟੋਕਨ ਰਜਿਟਰੇਸ਼ਨ ਲੋਕਾਂ ਦੇ ਮੋਬਾਇਲ ਫੋਨ 'ਤੇ ਭੇਜਿਆ ਜਾਂਦਾ ਹੈ। ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗਣ ਅਤੇ ਉੱਥੇ ਲੋਕਾਂ ਦੇ ਭੌਤਿਕ ਦੂਰੀ ਦੇ ਨਿਯਮਾਂ ਦੀ ਪਾਲਣ ਨਾ ਕਰਨ ਤੋਂ ਬਾਅਦ ਵੀਰਵਾਰ ਨੂੰ ਨਵੀਂ ਵਿਵਸਥਾ ਸ਼ੁਰੂ ਕੀਤੀ ਗਈ। ਦਿੱਲੀ ਸਰਕਾਰ ਨੇ ਸ਼ਹਿਰ 'ਚ ਸ਼ਰਾਬ ਦੀਆਂ ਕਰੀਬ 200 ਦੁਕਾਨਾਂ ਨੂੰ ਖੋਲਣ ਦੀ ਮਨਜ਼ੂਰੀ ਦਿੱਤੀ ਹੈ।

ਅਧਿਕਾਰੀ ਨੇ ਕਿਹਾ,''ਸਰਕਾਰ ਨੇ ਵੀਰਵਾਰ ਸ਼ਾਮ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਸ਼ਰਾਬ ਖਰੀਦਣ ਲਈ ਕਰੀਬ 4.75 ਲੱਖ ਟੋਕਨ ਜਾਰੀ ਕੀਤੇ ਹਨ।'' ਜੋ ਲੋਕ ਈ-ਟੋਕਨ ਪਾਉਣਾ ਚਾਹੁੰਦੇ ਹਨ, ਉਹ ਵੈੱਬ ਲਿੰਕ www.qtoken.in ਰਾਹੀਂ ਅਪਲਾਈ ਕਰ ਸਕਦੇ ਹਨ, ਜਿੱਥੇ ਉਨਾਂ ਨੂੰ ਨਿੱਜੀ ਜਾਣਕਾਰੀ ਭਰਨ ਤੋਂ ਬਾਅਦਸ਼ਰਾਬ ਖਰੀਦਣ ਲਈ ਤੈਅ ਸਮੇਂ ਦਿੱਤਾ ਜਾਂਦਾ ਹੈ। ਈ-ਟੋਕਨ ਲਈ ਅਪਲਾਈ ਕਰਦੇ ਸਮੇਂ ਲੋਕਾਂ ਨੂੰ ਆਪਣੇ ਮੋਬਾਇਲ ਨੰਬਰ ਅਤੇ ਹੋਰ ਜਾਣਕਾਰੀਆਂ ਨਾਲ ਆਪਣੇ ਇਲਾਕੇ 'ਚ ਸ਼ਰਾਬ ਦੀ ਦੁਕਾਨ ਦਾ ਪਤਾ ਭਰਨਾ ਹੁੰਦਾ ਹੈ।


DIsha

Content Editor

Related News