ਹਸਪਤਾਲਾਂ ਦੀ ਸਥਿਤੀ ਅਤੇ ਬਾਹਰੀ ਮਰੀਜ਼ਾਂ ਦੀ ਰਿਪੋਰਟ ਜਾਣਨ ਲਈ ਦਿੱਲੀ ਸਰਕਾਰ ਨੇ ਗਠਿਤ ਕੀਤੀ ਕਮੇਟੀ

Wednesday, Jun 03, 2020 - 02:41 PM (IST)

ਹਸਪਤਾਲਾਂ ਦੀ ਸਥਿਤੀ ਅਤੇ ਬਾਹਰੀ ਮਰੀਜ਼ਾਂ ਦੀ ਰਿਪੋਰਟ ਜਾਣਨ ਲਈ ਦਿੱਲੀ ਸਰਕਾਰ ਨੇ ਗਠਿਤ ਕੀਤੀ ਕਮੇਟੀ

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਡਾਕਟਰਾਂ ਦੀ ਇਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਰਾਸ਼ਟਰੀ ਰਾਜਧਾਨੀ 'ਚ ਹਸਪਤਾਲਾਂ ਦੀ ਸਥਿਤੀ, ਮੈਡੀਕਲ ਸਹੂਲਤਾਂ ਦੀ ਉਪਲਬੱਧਤਾ ਅਤੇ ਦਿੱਲੀ ਦੇ ਬਾਹਰ ਦੇ ਰੋਗੀਆਂ ਨੂੰ ਮੈਡੀਕਲ ਮਦਦ ਪ੍ਰਦਾਨ ਕਰਨ 'ਤੇ ਇਕ ਰਿਪੋਰਟ ਤਿਆਰ ਕਰੇਗੀ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਦਿੱਲੀ ਸਰਕਾਰ ਲਗਾਤਾਰ ਪ੍ਰਭਾਵੀ ਕਦਮ ਚੁੱਕ ਰਹੀ ਹੈ। ਹਾਲਾਂਕਿ ਇਸ ਦੌਰਾਨ ਵਿਰੋਧੀ ਧਿਰ ਵਲੋਂ ਉਨ੍ਹਾਂ 'ਤੇ ਮੌਤ ਦੇ ਅੰਕੜੇ ਲੁਕਾਉਣ ਅਤੇ ਹਸਪਤਾਲ 'ਚ ਬੈੱਡ ਦੀ ਅਣਉਪਲੱਬਧਤਾ ਨੂੰ ਲੈ ਕੇ ਕਈ ਦੋਸ਼ ਲਗਾਏ ਗਏ ਹਨ। ਕੇਜਰੀਵਾਲ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਇਕ ਐਪ ਵੀ ਲਾਂਚ ਕੀਤੀ ਹੈ, ਜਿਸ ਰਾਹੀਂ ਦਿੱਲੀ 'ਚ ਹਸਪਤਾਲਾਂ 'ਚ ਬੈੱਡ ਦੀ ਉਪਲੱਬਧਤਾ ਅਤੇ ਹੋਰ ਸਹੂਲਤਾਂ ਦੀ ਜਾਣਕਾਰੀ ਸੌਖੀ ਤਰ੍ਹਾਂ ਹਾਸਲ ਕੀਤੀ ਜਾ ਸਕਦੀ ਹੈ।

ਦਿੱਲੀ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 556 ਹੋ ਚੁਕੀ ਹੈ। ਸੋਮਵਾਰ ਨੂੰ ਦਿੱਲੀ 'ਚ 1298 ਨਵੇਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ। ਜਿਸ ਤੋਂ ਬਾਅਦ ਇੱਥੇ ਕੁੱਲ ਪੀੜਤ ਹੋਣ ਵਾਲਿਆਂ ਦੀ ਗਿਣਤੀ 22132 ਹੋ ਗਈ ਹੈ। ਹਾਲਾਂਕਿ ਰਾਹਤ ਭਰੀ ਗੱਲ ਇਹ ਹੈ ਕਿ 9243 ਲੋਕ ਹੁਣ ਤੱਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁਕੇ ਹਨ। ਦਿੱਲੀ 'ਚ ਇਸ ਸਮੇਂ 12543 ਸਰਗਰਮ ਕੋਰੋਨਾ ਦੇ ਮਾਮਲੇ ਹਨ।


author

DIsha

Content Editor

Related News