ਹੁਣ ਤੇਜ਼ ਰਫ਼ਤਾਰ ''ਚ ਨਹੀਂ ਦੌੜਣਗੀਆਂ ਗੱਡੀਆਂ ! ਸਰਕਾਰ ਲਿਆ ਰਹੀ ਨਵਾਂ ਰਾਡਾਰ ਸਿਸਟਮ

Friday, Apr 18, 2025 - 04:57 PM (IST)

ਹੁਣ ਤੇਜ਼ ਰਫ਼ਤਾਰ ''ਚ ਨਹੀਂ ਦੌੜਣਗੀਆਂ ਗੱਡੀਆਂ ! ਸਰਕਾਰ ਲਿਆ ਰਹੀ ਨਵਾਂ ਰਾਡਾਰ ਸਿਸਟਮ

ਨਵੀਂ ਦਿੱਲੀ- ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਭਰ 'ਚ ਸੜਕ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਟ੍ਰੈਫਿਕ ਰਾਡਾਰ ਉਪਕਰਣਾਂ ਦੀ ਲਾਜ਼ਮੀ ਤਸਦੀਕ ਅਤੇ ਮੋਹਰ ਲਗਾਉਣ ਵਾਲੇ ਨਵੇਂ ਨਿਯਮ 1 ਜੁਲਾਈ, 2025 ਤੋਂ ਲਾਗੂ ਕੀਤੇ ਜਾਣਗੇ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇੰਡੀਅਨ ਇੰਸਟੀਚਿਊਟ ਆਫ਼ ਲੀਗਲ ਮੈਟਰੋਲੋਜੀ, ਖੇਤਰੀ ਸੰਦਰਭ ਪ੍ਰਯੋਗਸ਼ਾਲਾਵਾਂ, ਨਿਰਮਾਤਾਵਾਂ ਅਤੇ ਵਾਹਨ ਪ੍ਰਮਾਣੀਕਰਣ ਸੰਗਠਨਾਂ ਸਮੇਤ ਹਿੱਸੇਦਾਰਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਨਿਯਮਾਂ ਨੂੰ ਨੋਟੀਫਾਈ ਕੀਤਾ ਹੈ। ਮੰਤਰਾਲੇ ਨੇ ਇਕ ਬਿਆਨ 'ਚ ਕਿਹਾ,"ਇਹ ਨਿਯਮ 1 ਜੁਲਾਈ, 2025 ਤੋਂ ਲਾਗੂ ਹੋਣਗੇ। ਇਸ ਨਾਲ ਉਦਯੋਗਾਂ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਪ੍ਰਬੰਧਾਂ ਦੀ ਪਾਲਣਾ ਕਰਨ ਲਈ ਕਾਫ਼ੀ ਸਮਾਂ ਮਿਲੇਗਾ।"

ਇਹ ਵੀ ਪੜ੍ਹੋ : ਹੁਣ ਸੈਲਫ਼ੀ ਨਾਲ ਲੱਗੇਗੀ ਡਾਕਟਰਾਂ ਦੀ ਹਾਜ਼ਰੀ, ਲੋਕੇਸ਼ਨ ਦੱਸਣਾ ਵੀ ਜ਼ਰੂਰੀ, ਕੀਤੀ ਉਲੰਘਣਾ ਤਾਂ...

ਨਵੇਂ ਨਿਯਮ ਲੀਗਲ ਮੈਟਰੋਲੋਜੀ (ਜਨਰਲ) ਰੂਲਜ਼, 2011 ਦੇ ਅਧੀਨ ਆਉਂਦੇ ਹਨ। ਇਹ ਸੜਕਾਂ 'ਤੇ ਵਾਹਨਾਂ ਦੀ ਗਤੀ ਮਾਪਣ ਲਈ ਵਿਆਪਕ ਰੂਪ ਨਾਲ ਉਪਯੋਗ ਕੀਤੇ ਜਾਣ ਵਾਲੇ 'ਮਾਈਕ੍ਰੋਵੇਵ ਡੌਪਲਰ ਰਾਡਾਰ ਉਪਕਰਣ' 'ਤੇ ਲਾਗੂ ਹੋਣਗੇ। ਇਹ ਨਿਯਮ ਵਿਸਤ੍ਰਿਤ ਤਕਨੀਕੀ ਅਤੇ ਸੁਰੱਖਿਆ ਜ਼ਰੂਰਤਾਂ ਨੂੰ ਦਰਸਾਉਂਦੇ ਹਨ, ਸਹੀ ਕੈਲੀਬ੍ਰੇਸ਼ਨ, ਵੱਖ-ਵੱਖ ਵਾਤਾਵਰਣਕ ਸਥਿਤੀਆਂ 'ਚ ਸਥਿਰ ਸੰਚਾਲਨ ਅਤੇ ਛੇੜਛਾੜ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ। ਅਜਿਹੇ ਉਪਾਅ ਤਕਨਾਲੋਜੀ ਭਰੋਸੇਯੋਗਤਾ ਅਤੇ ਕਾਨੂੰਨੀ ਜਵਾਬਦੇਹੀ ਨੂੰ ਉਤਸ਼ਾਹਿਤ ਕਰਨਗੇ। ਨਵੇਂ ਢਾਂਚੇ ਦੇ ਅਨੁਸਾਰ, ਸਾਰੇ ਗਤੀ ਮਾਪਣ ਵਾਲੇ ਯੰਤਰਾਂ ਨੂੰ ਪ੍ਰਮਾਣਿਕਤਾ 'ਚੋਂ ਲੰਘਣਾ ਪਵੇਗਾ ਅਤੇ ਤਾਇਨਾਤੀ ਤੋਂ ਪਹਿਲਾਂ ਅਧਿਕਾਰਤ ਤਸਦੀਕ ਅਤੇ ਮੋਹਰ ਪ੍ਰਾਪਤ ਕਰਨੀ ਹੋਵੇਗੀ। ਇਸ ਪ੍ਰਕਿਰਿਆ ਦਾ ਉਦੇਸ਼ ਗਤੀ ਅਤੇ ਦੂਰੀ ਮਾਪ ਲਈ ਸਹੀ ਡਾਟਾ ਦੀ ਗਰੰਟੀ ਦੇਣਾ ਹੈ, ਜੋ ਕਿ ਟ੍ਰੈਫਿਕ ਕਾਨੂੰਨ ਲਾਗੂ ਕਰਨ ਵਾਲਿਆਂ ਲਈ ਮਹੱਤਵਪੂਰਨ ਹੈ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਨਾਲ ਸਾਰੀਆਂ ਧਿਰਾਂ ਨੂੰ ਕਈ ਲਾਭ ਮਿਲਣਗੇ।

ਇਹ ਵੀ ਪੜ੍ਹੋ : ਮੰਦਰਾਂ ਦੇ ਸੋਨੇ ਤੋਂ 17.81 ਕਰੋੜ ਵਿਆਜ ! ਸਰਕਾਰ ਨੇ ਇੰਝ ਕੀਤੀ ਮੋਟੀ ਕਮਾਈ

ਆਮ ਨਾਗਰਿਕਾਂ ਲਈ, ਰਾਡਾਰ ਆਧਾਰਤ ਗਤੀ ਮਾਪ ਉਪਕਰਣਾਂ ਦੀ ਲਾਜ਼ਮੀ ਤਸਦੀਕ ਅਤੇ ਸਟਾਂਪਿੰਗ (ਮੋਹਰ), ਗਤੀ ਦੇ ਸਹੀ ਪਰਿਵਰਤਨ ਨੂੰ ਯਕੀਨੀ ਕਰੇਗਾ, ਜਿਸ ਨਾਲ ਅਣਉੱਚਿਤ ਜੁਰਮਾਨੇ ਨੂੰ ਰੋਕਿਆ ਜਾ ਸਕੇਗਾ ਅਤੇ ਸੜਕ ਸੁਰੱਖਿਆ 'ਚ ਜ਼ਿਕਰਯੋਗ ਵਾਧਾ ਹੋਵੇਗਾ। ਉਦਯੋਗਾਂ ਲਈ, ਵਿਸ਼ੇਸ਼ ਰੂਪ ਨਾਲ ਰਾਡਾਰ ਆਧਾਰਤ ਗਤੀ ਮਾਪਣ ਉਪਕਰਣਾਂ ਦੇ ਨਿਰਮਾਣ ਸ਼ਾਮਲ ਉਦਯੋਗਾਂ ਲਈ ਨਵੇਂ ਨਿਯਮ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਰੂਪ ਇਕ ਸਪੱਸ਼ਟ ਤਕਨੀਕੀ ਅਤੇ ਰੈਗੂਲੇਟਰੀ ਢਾਂਚਾ ਸਥਾਪਤ ਕਰਦੇ ਹਨ। ਕਾਨੂੰਨ ਇਨਫੋਰਸਮੈਂਟ ਏਜੰਸੀਆਂ ਲਈ, ਪ੍ਰਮਾਣਿਤ ਅਤੇ ਮੋਹਰ ਵਾਲੇ ਉਪਕਰਣਾਂ ਦੀ ਸ਼ੁਰੂਆਤ ਉੱਚ ਪੱਧਰੀ ਕਾਰਜਸ਼ੀਲ ਪ੍ਰਭਾਵਸ਼ੀਲਤਾ ਅਤੇ ਭਰੋਸੇਯੋਗਤਾ ਦਾ ਉੱਚ ਪੱਧਰ ਯਕੀਨੀ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News