ਸਰਕਾਰ ਬਣਾ ਰਹੀ ਕਾਨੂੰਨ ਦੇ ਰਾਜ ਦਾ ਮਜ਼ਾਕ: ਮਾਇਆਵਤੀ

Wednesday, Apr 13, 2022 - 11:41 AM (IST)

ਸਰਕਾਰ ਬਣਾ ਰਹੀ ਕਾਨੂੰਨ ਦੇ ਰਾਜ ਦਾ ਮਜ਼ਾਕ: ਮਾਇਆਵਤੀ

ਲਖਨਊ- ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਉੱਤਰ ਪ੍ਰਦੇਸ਼ ’ਚ ਅਪਰਾਧ ਕੰਟਰੋਲ ਦੇ ਨਾਂ ’ਤੇ ਨਿਆਪਾਲਿਕਾ ਨੂੰ ਨਜ਼ਰ-ਅੰਦਾਜ਼ ਕਰਨ ਦਾ ਯੋਗੀ ਸਰਕਾਰ ’ਤੇ ਦੋਸ਼ ਲਾਇਆ ਹੈ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ, ‘‘ਯੂ. ਪੀ. ’ਚ ਵੀ ਕਾਨੂੰਨ ਵਿਵਸਥਾ ਅਤੇ ਅਪਰਾਧ ਕੰਟਰੋਲ ਦੇ ਨਾਂ ’ਤੇ ਜਿਸ ਤਰ੍ਹਾਂ ਸਰਕਾਰ ਅਤੇ ਪੁਲਸ ਨਿਆਪਾਲਿਕਾ ਨੂੰ ਨਜ਼ਰ-ਅੰਦਾਜ਼ ਕਰ ਕੇ ਕੰਮ ਕਰ ਰਹੀ ਹੈ, ਉਹ ਦੋਸ਼ ਪੂਰਨ ਹੀ ਨਹੀਂ ਸਗੋਂ ਕਾਨੂੰਨ ਦੇ ਰਾਜ ਦਾ ਮਜ਼ਾਕ ਹੈ। ਕਾਨੂੰਨ ਦੇ ਰਾਜ ਲਈ ਮਨਮਾਨੀ ਨਹੀਂ ਸਗੋਂ ਕਾਨੂੰਨੀ ਪ੍ਰਕਿਰਿਆ ਤਹਿਤ ਹੀ ਸਜ਼ਾ ਯਕੀਨੀ ਹੋਣੀ ਚਾਹੀਦੀ ਹੈ।’’

PunjabKesari

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ’ਚ ਯੋਗੀ ਸਰਕਾਰ ਅਪਰਾਧਾਂ ਦੇ ਮਨ ’ਚ ਕਾਨੂੰਨ ਪ੍ਰਤੀ ਡਰ ਪੈਦਾ ਕਰਨ ਲਈ ਬੁਲਡੋਜ਼ਰ ਨਾਲ ਗੈਰ-ਕਾਨੂੰਨੀ ਸੰਪਤੀਆਂ ਨੂੰ ਢਾਹੁਣ ਦੀ ਮੁਹਿੰਮ ਚਲਾ ਰਹੀ ਹੈ। ਇਸ ਦਾ ਅਸਰ ਗੁਆਂਢੀ ਸੂਬੇ ਮੱਧ ਪ੍ਰਦੇਸ਼ ’ਚ ਵੀ ਪਿਆ ਹੈ। ਇਸ ਦੇ ਤਹਿਤ ਉੱਥੋਂ ਦੀ ਸ਼ਿਵਰਾਜ ਸਰਕਾਰ ਵੀ ਸਮਾਜਿਕ ਸ਼ਾਂਤੀ ਅਤੇ ਆਪਸੀ ਪਿਆਰ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਟਿਕਾਣਿਆਂ ’ਤੇ ਬੁਲਡੋਜ਼ਰ ਦਾ ਇਸਤੇਮਾਲ ਕਰ ਰਹੀ ਹੈ।

ਮਾਇਆਵਤੀ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸੰਦਰਭ ਲੈਂਦੇ ਹੋਏ ਭਾਜਪਾ ਦੀ ਸੂਬਾ ਸਰਕਾਰਾਂ ’ਤੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਇਕ ਹੋਰ ਟਵੀਟ ’ਚ ਕਿਹਾ, ‘‘ਪਹਿਲਾਂ ਰਾਜਸਥਾਨ ਅਤੇ ਫਿਰ ਉਸ ਤੋਂ ਬਾਅਦ ਖ਼ਾਸ ਕਰ ਕੇ ਮੱਧ ਪ੍ਰਦੇਸ਼ ਅਤੇ ਗੁਜਰਾਤ ਆਦਿ ਸੂਬਿਆਂ ’ਚ ਜਿਸ ਤਰ੍ਹਾਂ ਨਾਲ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਹਿੰਸਕ ਘਟਨਾਵਾਂ ਹੋਈਆਂ ਹਨ, ਸਰਕਾਰ ਵਲੋਂ ਬਦਲੇ ਦੀ ਭਾਵਨਾ ਦੀ ਕਾਰਵਾਈ ਕੀਤੀ ਗਈ ਹੈ, ਉਹ ਸਹੀ ਕਦਮ ਨਹੀਂ। ਕੀ ਇਸ ਤਰ੍ਹਾਂ ਦੀਆਂ ਉਦਾਹਰਣਾਂ ਨਾਲ ‘ਨਵਾਂ ਭਾਰਤ’ ਬਣੇਗਾ?


author

Tanu

Content Editor

Related News