ਸਰਕਾਰ ''ਭਾਰਤ ਜੋੜੋ ਯਾਤਰਾ'' ਰੋਕਣ ਦੇ ਬਹਾਨੇ ਲੱਭ ਰਹੀ ਹੈ, ਅਸੀਂ ਕਸ਼ਮੀਰ ਤੱਕ ਜਾਵਾਂਗੇ: ਰਾਹੁਲ

Thursday, Dec 22, 2022 - 05:33 PM (IST)

ਸਰਕਾਰ ''ਭਾਰਤ ਜੋੜੋ ਯਾਤਰਾ'' ਰੋਕਣ ਦੇ ਬਹਾਨੇ ਲੱਭ ਰਹੀ ਹੈ, ਅਸੀਂ ਕਸ਼ਮੀਰ ਤੱਕ ਜਾਵਾਂਗੇ: ਰਾਹੁਲ

ਨੂੰਹ (ਹਰਿਆਣਾ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ 'ਭਾਰਤ ਜੋੜੋ ਯਾਤਰਾ' ਰੋਕਣ ਲਈ ਬਹਾਨੇ ਲੱਭ ਰਹੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਚੀਨ ਸਮੇਤ ਕੁਝ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕੋਵਿਡ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਸਕਦਾ, ਤਾਂ ਉਨ੍ਹਾਂ ਨੂੰ 'ਭਾਰਤ ਜੋੜੋ ਯਾਤਰਾ' ਨੂੰ ਰੋਕਣ 'ਤੇ ਵਿਚਾਰ ਕਰਨਾ ਚਾਹੀਦਾ ਹੈ। 

ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ਯਾਤਰਾ ਹੁਣ ਤੱਕ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਲੰਘ ਚੁੱਕੀ ਹੈ। ਗਾਂਧੀ ਨੇ ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਘਾਸੇੜਾ ਪਿੰਡ ਵਿਚ ਇਕ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਯਾਤਰਾ ਕਸ਼ਮੀਰ ਜਾਵੇਗੀ। ਸਰਕਾਰ ਹੁਣ ਉਹ ਇਕ ਨਵਾਂ ਤਰੀਕਾ ਲੈ ਕੇ ਆਈ ਹੈ। ਸਿਹਤ ਮੰਤਰੀ ਨੇ ਮੈਨੂੰ ਚਿੱਠੀ ਲਿਖੀ ਕਿ ਕੋਵਿਡ ਫੈਲ ਰਿਹਾ ਹੈ, ਯਾਤਰਾ ਰੋਕ ਦਿਓ। ਹੁਣ ਉਹ ਯਾਤਰਾ ਰੋਕਣ ਦਾ ਬਹਾਨਾ ਬਣਾ ਰਹੇ ਹਨ। ਮਾਸਕ ਲਗਾਓ, ਯਾਤਰਾ ਰੋਕੋ, ਕੋਵਿਡ ਫੈਲ ਰਿਹਾ ਹੈ, ਇਹ ਸਭ ਬਹਾਨਾ ਹੈ। 

ਗਾਂਧੀ ਨੇ ਕਿਹਾ ਕਿ ਅਸੀਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਫ਼ਰਤ ਭਰਿਆ ਭਾਰਤ ਨਹੀਂ ਚਾਹੁੰਦੇ। ਇਸ ਯਾਤਰਾ ਵਿਚ ਹਿੰਦੂ, ਸਿੱਖ ਅਤੇ ਈਸਾਈ ਸਮੇਤ ਸਾਰੇ ਧਰਮਾਂ ਦੇ ਮਰਦ, ਔਰਤਾਂ ਅਤੇ ਬੱਚਿਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਲੱਖਾਂ ਲੋਕਾਂ ਨੇ ਇਸ 'ਚ ਹਿੱਸਾ ਲਿਆ ਪਰ ਕਿਸੇ ਨੇ ਇਹ ਵੀ ਨਹੀਂ ਪੁੱਛਿਆ ਕਿ ਉਨ੍ਹਾਂ ਦਾ ਧਰਮ ਕੀ ਹੈ, ਉਹ ਕਿਹੜੀ ਭਾਸ਼ਾ ਬੋਲਦੇ ਹਨ ਜਾਂ ਕਿੱਥੋਂ ਆਏ ਹਨ। ਗਾਂਧੀ ਨੇ ਕਿਹਾ ਕਿ ਇਸ ਯਾਤਰਾ 'ਚ ਲੋਕਾਂ ਨੇ ਇਕ-ਦੂਜੇ ਦਾ ਸਤਿਕਾਰ ਕੀਤਾ ਅਤੇ ਇਕ-ਦੂਜੇ ਨੂੰ ਗਲੇ ਲਗਾਇਆ ਅਤੇ ਪਿਆਰ ਫੈਲਾਇਆ।


author

Tanu

Content Editor

Related News