ਸਰਕਾਰ ਕੋਲੇ ਦੀ ਤੇਜ਼ ਆਵਾਜਾਈ ਲਈ 14 ਰੇਲ ਪਰਿਯੋਜਨਾਵਾਂ ’ਤੇ ਕਰ ਰਹੀ ਕੰਮ
Monday, Mar 07, 2022 - 01:41 AM (IST)
ਨਵੀਂ ਦਿੱਲੀ- ਕੋਇਲੇ ਦੀਆਂ ਉੱਚੀਆਂ ਕੀਮਤਾਂ ਨਾਲ ਘਰੇਲੂ ਪੱਧਰ ’ਤੇ ਕੋਲਾ ਟ੍ਰਾਂਸਪੋਰਟ ਲਈ ਰੇਲਵੇ ’ਤੇ ਦਬਾਅ ਵਧਣ ਦੇ ਖਦਸ਼ੇ ਨਾਲ ਸਰਕਾਰ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਣ ਤੇ ਬਾਲਣ ਦੀ ਤੇਜ਼ ਆਵਾਜਾਈ ਲਈ 14 ਮਹੱਤਵਪੂਰਨ ਕੋਲਾ ਨਿਕਾਸੀ ਰੇਲ ਪਰਿਯੋਜਨਾਵਾਂ ਚਾਲੂ ਕਰਨ ’ਤੇ ਜ਼ੋਰ ਦੇ ਰਹੀ ਹੈ।
ਇਹ ਖ਼ਬਰ ਪੜ੍ਹੋ- PAK v AUS : ਤੀਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 271/2
ਇਨ੍ਹਾਂ ਪਰਿਯੋਜਨਾਵਾਂ ’ਚ ਤੋਰੀ-ਸ਼ਿਵਪੁਰ ਰੇਲਵੇ ਲਾਈਨ, ਝਾਰਸੁਗੁਡਾ-ਬਰਪਾਲੀ-ਸਰਦੇਗਾ ਰੇਲ ਲਿੰਕ ਤੇ ਸ਼ਿਵਪੁਰ- ਕਠੌਟੀਆ ਰੇਲਵੇ ਲਾਈਨ ਸ਼ਾਮਲ ਹਨ। ਕੋਲਾ ਸਕੱਤਰ ਏ. ਕੇ. ਜੈਨ ਦੀ ਪ੍ਰਧਾਨਗੀ ’ਚ ਪਿਛਲੇ ਮਹੀਨੇ ਹੋਈ ਬੈਠਕ ’ਚ ਇਨ੍ਹਾਂ ਪਰਿਯੋਜਨਾਵਾਂ ਦੀ ਹਾਲਤ ਤੇ ਤਰੱਕੀ ਦੀ ਸਮੀਖਿਆ ਕੀਤੀ ਗਈ। ਬਾਲਣ ਦੀਆਂ ਉੱਚੀਆਂ ਕੀਮਤਾਂ ਕਾਰਨ ਦਰਾਮਦ ਕੋਲਾ ਆਧਾਰਿਤ ਤਾਪ ਬਿਜਲੀ ਪਲਾਂਟਾਂ ਦੇ ਉਤਪਾਦਨ ’ਚ ਹੋਰ ਗਿਰਾਵਟ ਆਉਣ ਦਾ ਅਨੁਮਾਨ ਹੈ ਤੇ ਇਸ ਤੋਂ ਘਰੇਲੂ ਕੋਇਲੇ ਦੀ ਆਵਾਜਾਈ ਲਈ ਰੇਲਵੇ ’ਤੇ ਦਬਾਅ ਪਵੇਗਾ। ਜੈਨ ਨੇ ਕਿਹਾ ਕਿ ਲੱਗਭਗ 8 ਫ਼ੀਸਦੀ ਤਾਪ ਬਿਜਲੀ ਉਤਪਾਦਨ ਦਰਾਮਦ ਕੋਲਾ ਆਧਾਰਿਤ ਪਲਾਂਟਾਂ ਤੋਂ ਹੁੰਦਾ ਸੀ, ਜੋ ਕੋਇਲੇ ਦੀਆਂ ਉੱਚੀਆਂ ਕੀਮਤਾਂ ਕਾਰਨ ਡਿੱਗ ਕੇ 3 ਫ਼ੀਸਦੀ ਹੋ ਗਿਆ ਹੈ। ਭਵਿੱਖ ’ਚ ਇਸ ਦੇ ਹੋਰ ਘੱਟ ਹੋਣ ਦਾ ਅਨੁਮਾਨ ਹੈ। ਇਸ ਨਾਲ ਰੇਲਵੇ ’ਤੇ ਦਬਾਅ ਪਵੇਗਾ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਮੈਚ 'ਚ ਧੀ ਦੇ ਨਾਲ ਪਹੁੰਚੀ ਪਾਕਿਸਤਾਨੀ ਕਪਤਾਨ, ICC ਨੇ ਕੀਤਾ ਸਲਾਮ
ਉਨ੍ਹਾਂ ਨੇ ਇਨ੍ਹਾਂ ਹਾਲਾਤਾਂ ’ਚ ਘਰੇਲੂ ਪੱਧਰ ’ਤੇ ਕੋਲਾ ਆਵਾਜਾਈ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੈਬਨਿਟ ਸਕੱਤਰ ਵਿਸ਼ੇਸ਼ ਰੂਪ ਨਾਲ ਕੋਇਲੇ ਦੀ ਢੁਆਈ ਲਈ ਰੇਲਵੇ ਦੀ ਸਮਰੱਥਾ ਦੀ ਸਮੀਖਿਆ ਕਰਨਗੇ, ਕਿਉਂਕਿ ਸਾਰਾ ਦਰਾਮਦ ਕੋਲਾ ਆਧਾਰਿਤ ਤਾਪ ਬਿਜਲੀ ਪਲਾਂਟ ਸਮੁੰਦਰ ਤੱਟ ’ਤੇ ਅਤੇ ਦੂਰ ਸਥਿਤ ਹਨ। ਕੋਲਾ ਸਕੱਤਰ ਨੇ ਕਿਹਾ ਕਿ ਇਹ 14 ਰੇਲ ਪਰਿਯੋਜਨਾਵਾਂ ਕੋਇਲੇ ਦੇ ਤੇਜ਼ ਤੇ ਪ੍ਰਭਾਵੀ ਆਵਾਜਾਈ ਲਈ ਮਹੱਤਵਪੂਰਨ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।