ਚੰਦੇ ਲਈ ‘ਵਸੂਲੀਭਾਈ’ ਵਾਂਗ ਕੰਮ ਕਰ ਰਹੀ ਹੈ ਸਰਕਾਰ : ਰਾਹੁਲ

02/24/2024 12:43:39 PM

ਨਵੀਂ ਦਿੱਲੀ, (ਯੂ. ਐੱਨ. ਆਈ.)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਚੰਦਾ ਲੈਣ ਲਈ ‘ਵਸੂਲੀ ਭਾਈ’ ਵਾਂਗ ਕੰਮ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਕੰਪਨੀਆਂ ਨੂੰ ਏਜੰਸੀਆਂ ਦੀ ਵਰਤੋਂ ਕਰ ਕੇ ਡਰਾਇਆ-ਧਮਕਾਇਆ ਜਾ ਰਿਹਾ ਹੈ ਤੇ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ।

ਗਾਂਧੀ ਨੇ ਸ਼ੁੱਕਰਵਾਰ ਕਿਹਾ ਕਿ ਕੀ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ‘ ਚੰਦਾ ਦਿਓ ਤੇ ਜ਼ਮਾਨਤ ਅਤੇ ਕਾਰੋਬਾਰ ਲਓ’ ਯੋਜਨਾ ਬਾਰੇ ਪਤਾ ਹੈ? ‘ਵਸੂਲੀ ਭਾਈ’ ਵਾਂਗ ਦੇਸ਼ ’ਚ ਪ੍ਰਧਾਨ ਮੰਤਰੀ ਈ. ਡੀ. , ਆਈ. ਟੀ. ਅਤੇ ਸੀ. ਬੀ. ਆਈ. ਦੀ ਦੁਰਵਰਤੋਂ ਕਰ ਕੇ ‘ ਚੰਦੇ ਦਾ ਕਾਰੋਬਾਰ’ ਕਰ ਰਹੇ ਹਨ। ਰਿਪੋਰਟਾਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਏਜੰਸੀਆਂ ਦੀ ਜਾਂਚ ’ਚ ਸ਼ਾਮਲ 30 ਕੰਪਨੀਆਂ ਨੇ ਜਾਂਚ ਦੌਰਾਨ ਭਾਜਪਾ ਨੂੰ 335 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਚੰਦੇ ਦਾ ਕਾਰੋਬਾਰ ਇੰਨੀ ਬੇਸ਼ਰਮੀ ਨਾਲ ਚੱਲ ਰਿਹਾ ਹੈ ਕਿ ਮੱਧ ਪ੍ਰਦੇਸ਼ ਦੀ ਇਕ ਡਿਸਟਿਲਰੀ ਦੇ ਮਾਲਕਾਂ ਨੇ ਜ਼ਮਾਨਤ ਮਿਲਦੇ ਹੀ ਭਾਜਪਾ ਨੂੰ ਚੰਦਾ ਦੇ ਦਿੱਤਾ। ਦੋਸਤ ਦੀ ਕੰਪਨੀ ਨੂੰ ਬੇਈਮਾਨ ਨਾਲ ਫਾਇਦਾ ਤੇ ਦੂਜਿਆਂ ਲਈ ਵੱਖਰਾ ਕਾਇਦਾ ਅਤੇ ਮੋਦੀ ਰਾਜ ’ਚ ਭਾਜਪਾ ਨੂੰ ਦਿੱਤਾ ਗਿਅਾ ਗੈਰ-ਕਾਨੂੰਨੀ ਚੰਦਾ ਕਾਰੋਬਾਰ ਕਰਨ ’ਚ ਸੌਖ ਦੀ ਗਾਰੰਟੀ ਹਨ।


Rakesh

Content Editor

Related News