ਸਰਕਾਰ ਨੇ ਯੂਕ੍ਰੇਨ ਸੰਘਰਸ਼, ਦਿੱਲੀ ਦੰਗਿਆਂ ਦੀ ਕਵਰੇਜ਼ ''ਤੇ ਟੀ.ਵੀ. ਚੈਨਲਾਂ ਨੂੰ ਦਿੱਤੀ ਸਖ਼ਤ ਹਿਦਾਇਤ

Saturday, Apr 23, 2022 - 06:34 PM (IST)

ਸਰਕਾਰ ਨੇ ਯੂਕ੍ਰੇਨ ਸੰਘਰਸ਼, ਦਿੱਲੀ ਦੰਗਿਆਂ ਦੀ ਕਵਰੇਜ਼ ''ਤੇ ਟੀ.ਵੀ. ਚੈਨਲਾਂ ਨੂੰ ਦਿੱਤੀ ਸਖ਼ਤ ਹਿਦਾਇਤ

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਯੂਕ੍ਰੇਨ-ਰੂਸ ਸੰਘਰਸ਼ ਅਤੇ ਦਿੱਲੀ ਦੰਗਿਆਂ ਦੀ ਟੈਲੀਵਿਜ਼ਨ ਕਵਰੇਜ਼ 'ਤੇ ਸ਼ਨੀਵਾਰ ਨੂੰ ਇਤਰਾਜ਼ ਜਤਾਉਂਦੇ ਹੋਏ ਸਮਾਚਾਰ ਚੈਨਲਾਂ ਨੂੰ ਸਖ਼ਤ ਐਡਵਾਇਜ਼ਰੀ ਜਾਰੀ ਕੀਤੀ, ਜਿਸ 'ਚ ਉਨ੍ਹਾਂ ਨਾਲ ਸੰਬੰਧਤ ਕਾਨੂੰਨਾਂ ਵਲੋਂ ਤੈਅ ਪ੍ਰੋਗਰਾਮ ਕੋਡ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਸਰਕਾਰ ਨੇ ਯੂਕ੍ਰੇਨ-ਰੂਸ ਸੰਘਰਸ਼ ਦੀ ਰਿਪੋਰਟਿੰਗ ਕਰਨ ਦੌਰਾਨ ਸਮਾਚਾਰ ਐਂਕਰਾਂ ਦੇ ਬਿਆਨਾਂ ਅਤੇ ਸਨਸਨੀਖੇਜ਼ ਸੁਰਖੀਆਂ/ਟੈਗਲਾਈਨ ਪ੍ਰਸਾਰਿਤ ਕਰਨ ਅਤੇ ਸੀ.ਸੀ.ਟੀ.ਵੀ. ਫੁਟੇਜ ਪ੍ਰਸਾਰਿਤ ਕਰ ਕੇ ਉੱਤਰ-ਪੱਛਮੀ ਦਿੱਲੀ 'ਚ ਹੋਈਆਂ ਘਟਨਾਵਾਂ ਦੀ ਜਾਂਚ ਪ੍ਰਕਿਰਿਆ ਰੋਕਣ ਦੀਆਂ ਕੁਝ ਘਟਨਾਵਾਂ ਦਾ ਹਵਾਲਾ ਦਿੱਤਾ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਉੱਤਰ-ਪੱਛਮੀ ਦਿੱਲੀ 'ਚ ਹੋਈਆਂ ਘਟਨਾਵਾਂ 'ਤੇ ਟੈਲੀਵਿਜ਼ਨ ਚੈਨਲਾਂ 'ਤੇ ਕੁਝ ਚਰਚਾ 'ਅਸੰਸਦੀ, ਉਕਸਾਵੇ ਵਾਲੀ ਅਤੇ ਸਮਾਜਿਕ ਰੂਪ ਨਾਲ ਅਸਵੀਕਾਰ ਭਾਸ਼ਾ' 'ਚ ਸੀ।

ਇਹ ਵੀ ਪੜ੍ਹੋ : ਵਿਦਿਆਰਥਣਾਂ ਦਾ ਟਾਇਲਟ ਸਾਫ਼ ਕਰਨ ਦਾ ਵੀਡੀਓ ਵਾਇਰਲ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੇ ਜਾਂਚ ਦੇ ਆਦੇਸ਼

ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਉੱਤਰ ਪੱਛਮੀ ਦਿੱਲੀ ਦੇ ਜਹਾਂਗੀਰਪੁਰੀ 'ਚ ਹਨੂੰਮਾਨ ਜਯੰਤੀ ਮੌਕੇ ਇਕ ਸ਼ੋਭਾ ਯਾਤਰਾ ਕੱਢੇ ਜਾਣ ਦੌਰਾਨ 2 ਭਾਈਚਾਰਿਆਂ ਵਿਚਾਲੇ ਝੜਪ ਹੋਈ ਸੀ। ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਵਲੋਂ ਜਾਰੀ ਐਡਵਾਇਜ਼ਰੀ 'ਚ ਕਿਹਾ ਗਿਆ ਹੈ,''ਉਪਰੋਕਤ ਦੇ ਸੰਬੰਧ 'ਚ ਸਰਕਾਰ ਟੈਲੀਵਿਜ਼ਨ ਚੈਨਲਾਂ ਦੇ ਆਪਣੀ ਸਮੱਗਰੀ ਦਾ ਪ੍ਰਸਾਰਨ ਕਰਨ ਦੇ ਤਰੀਕਿਆਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦੀ ਹੈ।'' ਐਡਵਾਇਜ਼ਰੀ 'ਚ ਕਿਹਾ ਗਿਆ ਹੈ,''ਟੈਲੀਵਿਜ਼ਨ ਚੈਨਲਾਂ ਨੂੰ ਕੇਬਲ ਟੈਲੀਵਿਜ਼ਨ ਨੈੱਟਵਰਕਜ਼ (ਨਿਯਮਨ) ਕਾਨੂੰਨ 1995 ਦੀਆਂ ਧਾਰਾਵਾਂ ਅਤੇ ਇਸ ਦੇ ਅਧੀਨ ਆਉਣ ਵਾਲੇ ਨਿਯਮਾਂ ਦਾ ਉਲੰਘਣ ਕਰਨ ਵਾਲੀ ਕਿਸੇ ਵੀ ਸਮੱਗਰੀ ਦੇ ਪ੍ਰਸਾਰਨ ਨੂੰ ਤੁਰੰਤ ਰੋਕਣ ਦੀ ਸਖ਼ਤ ਹਿਦਾਇਤ ਦਿੱਤੀ ਜਾਂਦੀ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News