ਲਾਕਡਾਊਨ ਵਿਚਾਲੇ ਡ੍ਰਾਈਵਿੰਗ ਲਾਈਸੈਂਸ ’ਤੇ ਸਰਕਾਰ ਨੇ ਦਿੱਤੀ ਰਾਹਤ, 30 ਜੂਨ ਤਕ ਰਹਿਣਗੇ ਵੈਧ
Tuesday, Mar 31, 2020 - 03:14 PM (IST)
ਨਵੀਂ ਦਿੱਲੀ : ਲਾਕਡਾਊਨ ਦੌਰਾਨ ਡ੍ਰਾਈਵਿੰਗ ਲਾਈਸੈਂਸ ਅਤੇ ਰਜਿਸਟ੍ਰੇਸ਼ਨ ਜਿਵੇਂ ਮੋਟਰ ਵਾਹਨਾਂ ਨਾਲ ਜੁੜੇ ਕਾਗਜ਼ਾਂ ਦੀ ਮਿਆਦ ਖਤਮ ਹੋ ਰਹੀ ਹੈ ਤਾਂ ਘਬਰਾਓਣ ਦੀ ਜ਼ਰੂਰਤ ਨਹੀਂ। ਤੁਹਾਡੇ ਇਹ ਕਾਗਜ਼ 30 ਜੂਨ ਤੱਕ ਵੈਧ ਰਹਿਣਗੇ। ਇਸ ਦੇ ਲਈ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਜ਼ਰੂਰੀ ਨਿਰਦੇਸ਼ ਸੂਬਿਆਂ ਨੂੰ ਜਾਰੀ ਕਰ ਦਿੱਤਾ ਹੈ।
ਕੇਂਦਰੀ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ ਭੇਜੇ ਗਏ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਮੋਟਰ ਵਾਹਨਾਂ ਨਾਲ ਜੁੜੇ ਫਿੱਟਨੈਸ, ਪਰਮਿਟ, ਡ੍ਰਾਈਵਿੰਗ ਲਾਈਸੈਂਸ, ਰਜਿਸਟ੍ਰੇਸ਼ਨ ਅਤੇ ਹੋਰ ਕਾਗਜ਼ ਇਕ ਫਰਵਰੀ 2020 ਜਾਂ ਇਸ ਤੋਂ ਬਾਅਦ ਉਨ੍ਹਾਂ ਦੀ ਮਿਆਦ ਖਤਮ ਹੋ ਰਹੀ ਹੈ ਤਾਂ 30 ਜੂਨ ਤਕ ਵੈਧ ਰਹਿਣਗੇ। ਅਜਿਹਾ ਇਸ ਲਈ ਕਿਉਂਕਿ ਲਾਕਡਾਊਨ ਦੀ ਵਜ੍ਹਾ ਤੋਂ ਆਰ. ਟੀ. ਓ. ਦਫਤਰ ਬੰਦ ਹਨ। ਮੰਤਰਾਲਾ ਦਾ ਕਹਿਣਾ ਹੈ ਕਿ ਲਾਕਡਾਊਨ ਅਤੇ ਸਰਕਾਰੀ ਆਵਾਜਾਈ ਦਫਤਰਾਂ ਨੂੰ ਬੰਦ ਹੋਣ ਕਾਰਨ ਵੱਖ-ਵੱਖ ਮੋਟਰ ਵਾਹਨਾਂ ਦੀ ਵੈਧਤਾ ਨੂੰ ਰੀਨਿਊ ਕਰਨ ’ਚ ਮੁਸ਼ਕਿਲਾਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਟੈਕਸੀ, ਬੱਸਾਂ ਨੂੰ ਵੀ ਰਾਹਤ
ਸਰਕਾਰ ਨੇ ਵਪਾਰਕ ਪਰਮਿਟ ’ਤੇ ਟੈਕਸੀ-ਬੱਸ ਆਦਿ ਵਰਗੇ ਵਾਹਨ ਚਲਾਉਣ ਵਾਲਿਆਂ ਨੂੰ ਵੀ ਰਾਹਤ ਦਿੱਤੀ ਹੈ। ਆਵਾਜਾਈ ਮੰਤਰਾਲਾ ਨੇ ਸੂਬਿਆਂ ਨੂੰ ਕਿਹਾ ਹੈ ਕਿ ਲਾਕਡਾਊਨ ਦੌਰਾਨ ਟੈਕਸੀ, ਬੱਸਾਂ ਆਦਿ ਤਾਂ ਨਹੀਂ ਚੱਲ ਰਹੀਆਂ ਹਨ। ਅਜਿਹੇ ’ਚ ਇਨ੍ਹਾਂ ਵਪਾਰਕ ਪਰਮਿਟ ਧਾਰਕਾਂ ਨੂੰ ਇਸ ਅੰਤਰਾਲ ਦੇ ਲਈ ਕਰ ਦੇ ਭੁਗਤਾਨ ਤੋਂ ਛੂਟ ਦਿੱਤੀ ਜਾਵੇਗੀ। ਇਸ ਨੂੰ ਨਾਨ ਯੂਜ਼ ਕਲਾਜ਼ ਦੀ ਸਹੂਲਤ ਕਿਹਾ ਜਾਂਦਾ ਹੈ। ਅਜਿਹੀ ਸਹੂਲਤ ਕੁਝ ਸੂਬਿਆਂ ਵਿਚ ਹੈ ਪਰ ਹੁਣ ਇਸ ਨੂੰ ਦੇਸ਼ ਭਰ ਵਿਚ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇਲਈ ਐੱਨ. ਆਈ. ਸੀ. ਨੂੰ ਕਿਹਾ ਗਿਆ ਹੈ ਕਿ ਵਾਹਨ ਸਾਫਟਵੇਅਰ ’ਤੇ ਜ਼ਰੂਰੀ ਸੁਧਾਰ ਕਰ ਦੇਣ।