ਸਰਕਾਰੀ ਗਰਲਜ਼ ਅਪਰ ਪ੍ਰਾਇਮਰੀ ਸਕੂਲ ਏਅਰਪੋਰਟ ਨੂੰ ਲਿਆ ਗੋਦ

01/17/2017 9:48:20 AM

ਜੈਪੁਰ— ਰਾਜਸਥਾਨ ਖੁਰਾਕ ਅਤੇ ਸਪਲਾਈ ਸਰਵਿਸਿਜ਼ ਕਮੇਟੀ ਨੇ ਅਕਸ਼ੇ ਪਾਤਰ ਫਾਊਂਡੇਸ਼ਨ ਦੀ ਗੱਲਬਾਤ ਨਾਲ ਸਰਕਾਰੀ ਗਰਲਜ਼ ਅਪਰ ਪ੍ਰਾਇਮਰੀ ਸਕੂਲ ਏਅਰਪੋਰਟ ਨੂੰ ਇਕ ਸਾਲ ਲਈ ਗੋਦ ਲਿਆ ਹੈ। ਉਪਭੋਗਤਾ ਮਾਮਲੇ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਜੇ ਝਾਲਾ ਨੇ ਇੱਥੇ ਦੱਸਿਆ ਕਿ ਕਮੇਟੀ ਵੱਲੋਂ ਗੋਦ ਲਏ ਗਏ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਇਕ ਸਾਲ ਦਾ ਭੋਜਨ, ਗਰਮ ਕੱਪੜੇ ਅਤੇ ਅਧਿਐਨ ਸਮੱਗਰੀ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਜ਼ਰੂਰੀ ਧਨ ਰਾਸ਼ੀ ਦਾ ਚੈੱਕ ਅਕਸ਼ੇ ਪਾਤਰ ਫਾਊਂਡੇਸ਼ਨ ਨੂੰ ਭੇਟ ਕੀਤਾ ਗਿਆ।


Disha

News Editor

Related News