ਸਰਕਾਰ ਤੀਜੀ ਲਹਿਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਅਨੁਰਾਗ ਠਾਕੁਰ
Friday, Aug 20, 2021 - 02:53 PM (IST)
ਹਿਮਾਚਲ ਪ੍ਰਦੇਸ਼- ਕੇਂਦਰ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਇਸ ਲਈ 23,123 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਇਸ ਖ਼ਦਸ਼ੇ ਦਰਮਿਆਨ ਬਾਲ ਮੈਡੀਕਲ ਦੇਖਭਾਲ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਤੀਜੀ ਲਹਿਰ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਸਕਦੀ ਹੈ। ਗ੍ਰਹਿ ਰਾਜ ਹਿਮਾਚਲ ਪ੍ਰਦੇਸ਼ ’ਚ ‘ਜਨ ਆਸ਼ੀਰਵਾਦ ਯਾਤਰਾ’ ’ਤੇ ਆਏ ਠਾਕੁਰ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਇਹ ਗੱਲ ਕਹੀਆਂ। ਕੇਂਦਰੀ ਮੰਤਰੀ ਬਣਨ ਤੋਂ ਬਾਅਦ ਇਹ ਰਾਜ ਦਾ ਉਨ੍ਹਾਂ ਦਾ ਪਹਿਲਾ ਦੌਰਾ ਹੈ। ਨੌਜਵਾਨ ਮਾਮਲਿਆਂ ਅਤੇ ਖੇਡ ਮੰਤਰਾਲਾ ਦਾ ਚਾਰਜ ਵੀ ਸੰਭਾਲ ਰਹੇ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕੋਰੋਨਾ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰ ਹੈ। ਇਸ ਲਈ 23,123 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਦੋਂ ਆਏਗੀ ਕੋਰੋਨਾ ਦੀ ਤੀਜੀ ਲਹਿਰ, ਪੱਕੇ ਤੌਰ ’ਤੇ ਕੁਝ ਪਤਾ ਨਹੀਂ: ਸਿਹਤ ਮੰਤਰੀ
ਅਨੁਰਾਗ ਠਾਕੁਰ ਨੇ ਕਿਹਾ ਕਿ ਮਾਹਿਰਾਂ ਵਲੋਂ ਤੀਜੀ ਲਹਿਰ ’ਚ ਬੱਚਿਆਂ ਦੇ ਵੱਧ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਜਾਣ ਦਰਮਿਆਨ ਵਿਸ਼ੇਸ਼ ਜ਼ੋਰ ਬਾਲ ਮੈਡੀਕਲ ਦੇਖਭਾਲ ਵਿਵਸਥਾ ਨੂੰ ਮਜ਼ਬੂਤ ਕਰਨ ’ਤੇ ਦਿੱਤਾ ਜਾ ਰਿਹਾ ਹੈ। ਕੁਝ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਸਕਦੀ ਹੈ, ਜਦੋਂ ਕਿ ਹੋਰ ਨੇ ਕਿਹਾ ਹੈ ਕਿ ਇਸ ਵਿਚਾਰ ’ਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ। ਹਾਲਾਂਕਿ ਮਾਹਿਰ ਮੰਨਦੇ ਹਨ ਕਿ ਦੇਸ਼ ’ਚ ਬਾਲ ਮੈਡੀਕਲ ਕੋਰੋਨਾ ਸੇਵਾਵਾਂ ’ਚ ਸੁਧਾਰ ਦੀ ਜ਼ਰੂਰਤ ਹੈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਭਾਰਤ ’ਚ ਕੋਰੋਨਾ ਦੇ 3,23,58,829 ਮਾਮਲੇ ਆ ਚੁਕੇ ਹਨ ਅਤੇ ਬੀਮਾਰੀ ਕਾਰਨ 4,33,589 ਮੌਤਾਂ ਹੋਈਆਂ ਹਨ। ਠਾਕੁਰ ਨੇ ਵੀਰਵਾਰ ਨੂੰ ਸੋਲਨ ਜ਼ਿਲ੍ਹੇ ਦੇ ਪਰਵਾਨੂੰ ਤੋਂ ਆਪਣੀ ‘ਜਨ ਆਸ਼ੀਰਵਾਦ ਯਾਤਰਾ’ ਸ਼ੁਰੂ ਕੀਤੀ। ਉਹ ਪਹਾੜੀ ਰਾਜ ਦੇ ਚਾਰ ਲੋਕ ਸਭਾ ਖੇਤਰਾਂ ਅਤੇ 8 ਜ਼ਿਲ੍ਹਿਆਂ ਦੇ 37 ਵਿਧਾਨ ਸਭਾ ਖੇਤਰਾਂ ’ਚ 623 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ