15 ਦਸੰਬਰ ਤੋਂ ਲਾਗੂ ਹੋਵੇਗਾ Fastag, ਸਰਕਾਰ ਨੇ ਵਧਾਈ ਤਰੀਕ

11/29/2019 8:59:23 PM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਟੋਲ ਬੂਥਾਂ 'ਤੇ ਸ਼ੁਰੂ ਹੋਣ ਜਾ ਰਹੀ ਫਾਸਟਟੈਗ ਸਰਵਿਸ ਨੂੰ 15 ਦਸੰਬਰ ਤੋਂ ਲਾਗੂ ਕਰਨ ਦਾ ਫੈਸਲਾ ਲਿਆ ਹੈ। ਪਿਹਲਾਂ ਇਹ ਯੋਜਨਾ 1 ਦਸੰਬਰ ਤੋਂ ਲਾਗੂ ਹੋਣ ਵਾਲੀ ਸੀ ਪਰ ਟੋਲ ਬੂਥਾਂ 'ਤੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਕਾਰਨ ਸਰਕਾਰ ਨੇ ਇਸ ਨੂੰ ਅੱਗੇ ਵਧਾ ਦਿੱਤਾ ਹੈ। 15 ਦਸੰਬਰ ਤੋਂ ਬਾਅਦ ਬਿਨਾਂ ਫਾਸਟਟੈਗ ਦੇ ਟੋਲ ਬੂਥ 'ਤੇ ਪ੍ਰਵੇਸ਼ ਕਰਨ 'ਤੇ ਦੁਗਣਾ ਟੋਲ ਟੈਕਸ ਦੇਣਾ ਹੋਵੇਗਾ।


Inder Prajapati

Content Editor

Related News