ਸਰਕਾਰੀ ਕਰਮਚਾਰੀਆਂ ਦੇ DA ''ਚ ਹੋ ਗਿਆ ਵਾਧਾ ! ਪੈਨਸ਼ਨਰਾਂ ਦਾ DR ਵੀ ਵਧਿਆ, ਸਿੱਕਮ ''ਚ ਹੋਇਆ ਐਲਾਨ

Thursday, Oct 01, 2026 - 05:33 PM (IST)

ਸਰਕਾਰੀ ਕਰਮਚਾਰੀਆਂ ਦੇ DA ''ਚ ਹੋ ਗਿਆ ਵਾਧਾ ! ਪੈਨਸ਼ਨਰਾਂ ਦਾ DR ਵੀ ਵਧਿਆ, ਸਿੱਕਮ ''ਚ ਹੋਇਆ ਐਲਾਨ

ਨਵੀਂ ਦਿੱਲੀ (ਏਜੰਸੀ)- ਸਿੱਕਮ ਸਰਕਾਰ ਨੇ ਰਾਜ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤਾ (ਡੀਏ) ਅਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ (ਡੀਆਰ) 'ਚ ਵਾਧਾ ਕੀਤਾ ਹੈ। ਇਹ ਵਾਧਾ 1 ਜਨਵਰੀ ਤੋਂ ਲਾਗੂ ਹੋਵੇਗਾ। ਸਰਕਾਰ ਵਲੋਂ ਜਾਰੀ ਕੀਤੇ ਗਏ ਇਕ ਸਰਕੂਲਰ ਦੇ ਅਨੁਸਾਰ, ਪੁਰਾਣੇ ਮੂਲ ਤਨਖਾਹ ਢਾਂਚੇ ਦੇ ਤਹਿਤ ਤਨਖਾਹ ਲੈਣ ਵਾਲੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ/ਡੀਆਰ 257 ਫੀਸਦੀ ਤੋਂ ਵਧਾ ਕੇ 262 ਫੀਸਦੀ ਕਰ ਦਿੱਤਾ ਗਿਆ ਹੈ।

ਸੋਧੇ ਹੋਏ ਮੂਲ ਤਨਖਾਹ ਢਾਂਚੇ ਦੇ ਤਹਿਤ ਤਨਖਾਹ ਲੈਣ ਵਾਲੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ/ਡੀਆਰ 58 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰ ਦਿੱਤਾ ਗਿਆ ਹੈ। ਵਿੱਤ ਵਿਭਾਗ ਦੇ ਸਰਕੂਲਰ ਦੇ ਅਨੁਸਾਰ, ਸੋਧੇ ਹੋਏ ਡੀਏ ਦੀਆਂ ਦਰਾਂ ਨਿਯਮਿਤ ਤਨਖਾਹ ਸਕੇਲ 'ਚ ਸੋਧ ਤਨਖਾਹ ਲੈਣ ਵਾਲੇ ਠੇਕੇ ਦੇ ਕਰਮਚਾਰੀਆਂ ਅਤੇ ਕੰਮ ਨਾਲ ਸਬੰਧਤ ਅਦਾਰਿਆਂ ਯਾਨੀ ਕਿਸੇ ਪ੍ਰਾਜੈਕਟਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ 'ਤੇ ਵੀ ਲਾਗੂ ਹੋਣਗੀਆਂ। 6ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਤਹਿਤ ਪੁਰਾਣੇ ਤਨਖਾਹ ਸਕੇਲ ਅਤੇ ਗ੍ਰੇਡ ਪੇ ਢਾਂਚੇ ਦੇ ਤਹਿਤ ਤਨਖਾਹ ਲੈਣ ਵਾਲੇ ਆਲ ਇੰਡੀਆ ਸਰਵਿਸ (ਏਆਈਐੱਸ) ਅਧਿਕਾਰੀਆਂ ਲਈ ਡੀਏ 257 ਫੀਸਦੀ ਤੋਂ ਵਧਾ ਕੇ 262 ਫੀਸਦੀ ਕਰ ਦਿੱਤਾ ਗਿਆ ਹੈ। ਉੱਥੇ ਹੀ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਸੋਧੇ ਹੋਏ ਮੂਲ ਤਨਖਾਹ ਢਾਂਚੇ ਦੇ ਤਹਿਤ ਭੁਗਤਾਨ ਕੀਤੇ ਜਾਣ ਵਾਲੇ AIS ਅਧਿਕਾਰੀਆਂ ਦੇ DA ਨੂੰ 58 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰ ਦਿੱਤਾ ਗਿਆ ਹੈ। ਸਿੱਕਮ ਸਰਕਾਰ ਕੋਲ ਲਗਭਗ 50,000 ਕਰਮਚਾਰੀ ਅਤੇ ਪੈਨਸ਼ਨਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News