ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ, ਸੀ.ਡੀ.ਐਸ. ਦੇ ਲਈ ਤੈਅ ਕੀਤੀ ਉਮਰ ਹੱਦ

12/29/2019 8:17:00 PM

ਨਵੀਂ ਦਿੱਲੀ (ਏਜੰਸੀ)- ਸਰਕਾਰ ਨੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐਸ.) ਦੇ ਅਹੁਦੇ ਲਈ ਜ਼ਿਆਦਾਤਰ ਉਮਰ ਹੱਦ 65 ਸਾਲ ਰੱਖਣ ਵਾਸਤੇ ਨਿਯਮਾਂ ਵਿਚ ਸੋਧ ਕੀਤੀ ਹੈ। ਰੱਖਿਆ ਮੰਤਰਾਲੇ ਵਲੋਂ  ਜਾਰੀ ਇਕ ਨੋਟੀਫਿਕੇਸ਼ਨ ਮੁਤਾਬਕ ਫੌਜੀ ਨਿਯਮਾਵਲੀ, 1954 ਵਿਚ ਬਦਲਾਅ ਕੀਤੇ ਗਏ ਹਨ। ਸੁਰੱਖਿਆ ਮਾਮਲਿਆਂ 'ਤੇ ਮੰਤਰੀਮੰਡਲ ਕਮੇਟੀ ਨੇ ਮੰਗਲਵਾਰ ਨੂੰ ਇਤਿਹਾਸਕ ਫੈਸਲਾ ਲੈਂਦੇ ਹੋਏ ਸੀ.ਡੀ.ਐਸ. ਦੇ ਸਿਰਜਨ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ ਜੋ ਤਿੰਨਾਂ ਫੌਜੀਆਂ ਨਾਲ ਸਬੰਧਿਤ ਸਾਰੇ ਮਾਮਲਿਆਂ ਲਈ ਰੱਖਿਆ ਮੰਤਰੀ ਦੇ ਮੁੱਖ ਫੌਜੀ ਸਲਾਹਕਾਰ ਵਜੋਂ ਕੰਮ ਕਰਨਗੇ। ਨਿਯਮਾਂ ਮੁਤਾਬਕ ਫੌਜ ਮੁਖੀ ਜ਼ਿਆਦਾਤਰ ਤਿੰਨ ਸਾਲ ਜਾਂ 62 ਸਾਲ ਦੀ ਉਮਰ ਤੱਕ, ਜੋ ਵੀ ਪਹਿਲਾਂ ਆਏ, ਸੇਵਾ ਕਰ ਸਕਦੇ ਹਨ। 


Sunny Mehra

Content Editor

Related News