10,000 ਕਰੋੜ ਰੁਪਏ ਤੋਂ ਵੱਧ ਦੇ ਹਥਿਆਰਾਂ ਦੀ ਖਰੀਦ ’ਤੇ ਮੋਹਰ

Friday, Feb 07, 2025 - 10:30 AM (IST)

10,000 ਕਰੋੜ ਰੁਪਏ ਤੋਂ ਵੱਧ ਦੇ ਹਥਿਆਰਾਂ ਦੀ ਖਰੀਦ ’ਤੇ ਮੋਹਰ

ਨਵੀਂ ਦਿੱਲੀ- ਸਰਕਾਰ ਨੇ ਫ਼ੌਜ ਦੇ ਤੋਪਖਾਨੇ ਨੂੰ ਮਜ਼ਬੂਤ ​​ਬਣਾਉਣ ਦੇ ਮਕਸਦ ਨਾਲ 10,000 ਕਰੋੜ ਰੁਪਏ ਤੋਂ ਵੱਧ ਦੇ ਹਥਿਆਰ ਖਰੀਦਣ ਦੇ ਸੌਦੇ ’ਤੇ ਵੀਰਵਾਰ ਨੂੰ ਮੋਹਰ ਲਗਾ ਦਿੱਤੀ ਹੈ। ਰੱਖਿਆ ਮੰਤਰਾਲਾ ਨੇ ਪਿਨਾਕਾ ਮਲਟੀਪਲ ਲਾਂਚ ਰਾਕੇਟ ਸਿਸਟਮ (ਐੱਮ.ਐੱਲ.ਆਰ.ਐੱਸ.) ਲਈ ਏਰੀਆ ਡੈਨੀਅਲ ਮਿਊਨੀਸ਼ਨ (ਏ.ਡੀ.ਐੱਮ.) ਟਾਈਪ-1 (ਡੀ.ਪੀ.ਆਈ.ਸੀ.ਐੱਮ.) ਤੇ ਹਾਈ ਐਕਸਪਲੋਸਿਵ ਪ੍ਰੀ-ਫ੍ਰੈਗਮੈਂਟਡ (ਐੱਚ.ਈ.ਪੀ.ਐੱਫ.) ਐੱਮ.ਕੇ.-1 (ਐਨਹਾਂਸਡ) ਰਾਕੇਟਾਂ ਦੀ ਖਰੀਦ ਲਈ ਇਕਨਾਮਿਕ ਐਕਸਪਲੋਸਿਵ ਲਿਮਟਿਡ (ਈ.ਈ.ਐੱਲ.) ਅਤੇ ਮਿਊਨੀਸ਼ਨ ਇੰਡੀਆ ਲਿਮਟਿਡ ਨਾਲ ਇਕਰਾਰਨਾਮੇ ’ਤੇ ਹਸਤਾਖਰ ਕੀਤੇ। ਇਸ ਤੋਂ ਇਲਾਵਾ ਸ਼ਕਤੀ ਸਾਫਟਵੇਅਰ ’ਚ ਅਪਗ੍ਰੇਡੇਸ਼ਨ ਲਈ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀ.ਈ.ਐੱਲ.) ਨਾਲ ਇਕ ਇਕਰਾਰਨਾਮੇ ’ਤੇ ਹਸਤਾਖਰ ਕੀਤੇ ਗਏ। ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ 'ਚ ਦਸਤਖ਼ਤ ਕੀਤੇ ਗਏ ਸਮਝੌਤਿਆਂ ਅਨੁਸਾਰ, ਇਸ ਸੌਦੇ ਦੀ ਕੁੱਲ ਕੀਮਤ 10,147 ਕਰੋੜ ਰੁਪਏ ਹੈ। 

ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਮੁਫ਼ਤ ਰਾਸ਼ਨ! ਸਰਕਾਰ ਕਰ ਰਹੀ ਹੈ ਇਹ ਤਿਆਰੀ

ਪਿਨਾਕਾ ਐੱਮਐੱਲਆਰਐੱਸ ਦੇ ਏਡੀਐੱਮ ਟਾਈਪ-1 'ਚ ਇਕ ਵਿਸ਼ੇਸ਼ ਵਾਰਹੈੱਡ ਹੈ, ਜੋ ਮਸ਼ੀਨੀ ਫ਼ੋਰਸਾਂ, ਵਾਹਨਾਂ ਅਤੇ ਕਰਮਚਾਰੀਆਂ ਨੂੰ ਟਾਰਗੇਟ ਕਰ ਕੇ ਵੱਡੇ ਖੇਤਰ 'ਚ ਅਤੇ ਭਾਰੀ ਮਾਤਰਾ 'ਚ ਗੋਲਾ-ਬਾਰੂਦ ਸੁੱਟ ਸਕਦਾ ਹੈ, ਜਿਸ ਨਾਲ ਦੁਸ਼ਮਣ ਨੂੰ ਵਿਸ਼ੇਸ਼ ਖੇਤਰਾਂ 'ਤੇ ਕਬਜ਼ਾ ਕਰਨ ਤੋਂ ਰੋਕਿਆ ਜਾ ਸਕਦਾ। ਐੱਚਈਪੀਐੱਫ ਐੱਮਕੇ-1 (ਈ) ਰਾਕੇਟ ਮੌਜੂਦਾ ਐੱਚਈਪੀਐੱਫ ਰਾਕੇਟਾਂ ਨੂੰ ਉਨੰਤ ਸੰਸਕਰਣ ਹੈ, ਜਿਸ ਦੀ ਮਾਰ ਸਮਰੱਥਾ ਵਧੀ ਹੈ ਅਤੇ ਇਹ ਦੁਸ਼ਮਣ ਦੇ ਇਲਾਕੇ 'ਚ ਕਾਫ਼ੀ ਅੰਦਰ ਤੱਕ ਅਤੇ ਤੇਜ਼ ਮਾਰ ਸਮਰੱਥਾ ਨਾਲ ਹਮਲਾ ਕਰ ਸਕਦਾ ਹੈ। ਸੂਤਰਾਂ ਅਨੁਸਾਰ ਇਹ ਖਰੀਦ ਭਾਰਤ ਦੇ ਰੱਖਿਆ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਅਤੇ ਸਵਦੇਸ਼ੀ ਉਦਯੋਗਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੈ। ਏਡੀਐੱਮ ਟਾਈਪ-1 (ਡੀਪੀਆਈਸੀਐੱਮ) ਅਤੇ ਐੱਚਈਪੀਐੱਫ ਐੱਮਕੇ-1 (ਈ) ਰਾਕੇਟਾਂ ਦੀ ਖਰੀਦ ਆਰਟਿਲਰੀ ਰਾਕੇਟ ਰੈਜੀਮੈਂਟਾਂ ਦੇ ਆਧੁਨਿਕੀਕਰਨ 'ਚ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News