ਈਸਾਈਆਂ ਨੇ ਸਵਤੰਤਰ ਅੰਦੋਲਨ 'ਚ ਨਹੀਂ ਲਿਆ ਹਿੱਸਾ: ਗੋਪਾਲ ਸ਼ੈਟੀ

07/07/2018 2:39:16 PM

ਮੁੰਬਈ— ਉੱਤਰ ਮੁੰਬਈ ਤੋਂ ਭਾਜਪਾ ਸੰਸਦ ਮੈਂਬਰ ਗੋਪਾਲ ਸ਼ੈਟੀ ਨੇ ਦਾਅਵਾ ਕੀਤਾ ਕਿ ਈਸਾਈ ਅੰਗਰੇਜ਼ ਸਨ ਅਤੇ ਉਨ੍ਹਾਂ ਨੇ ਸਵਤੰਤਰ ਅੰਦੋਲਨ 'ਚ ਹਿੱਸਾ ਨਹੀਂ ਲਿਆ। ਉਨ੍ਹਾਂ ਦੇ ਇਸ ਕਥਿਤ ਦਾਅਵੇ ਵਾਲਾ ਵੀਡੀਓ ਕਲਿੱਪ ਆਉਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ। ਕਾਂਗਰਸ ਨੇ ਭਾਜਪਾ ਤੋਂ ਉਨ੍ਹਾਂ ਦੇ ਸੰਸਦ ਮੈਂਬਰ ਦੇ ਬਿਆਨ ਨੂੰ ਲੈ ਕੇ ਮੁਆਫੀ ਮੰਗਣ ਨੂੰ ਕਿਹਾ। 
ਰਾਕੰਪਾ ਨੇ ਕਿਹਾ ਕਿ ਇਸ ਟਿੱਪਣੀ ਦਾ ਮਕਸਦ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਾਲ ਲੋਕਾਂ ਦੇ ਧਰੁਵੀਕਰਨ ਦੀ ਕੋਸ਼ਿਸ਼ ਕਰਨੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋ ਗਈ ਹੈ। ਦੱਸ ਦੇਈਏ ਕਿ ਉੱਤਰੀ ਮੁੰਬਈ ਤੋਂ ਗੋਪਾਲ ਸ਼ੈਟੀ ਭਾਜਪਾ ਸੰਸਦ ਮੈਂਬਰ ਹਨ ਅਤੇ ਉਹ ਕਈ ਵਾਰੀ ਵਿਵਾਦਾਂ 'ਚ ਆ ਚੁੱਕੇ ਹਨ। ਸਾਲ 2016 'ਚ ਕਿਸਾਨਾਂ ਨੂੰ ਦਿੱਤੇ ਗਏ ਗੋਪਾਲ ਸ਼ੈਟੀ ਦੇ ਇਕ ਬਿਆਨ ਦੇ ਕਾਰਨ ਜਮ ਕੇ ਹੰਗਾਮਾ ਹੋਇਆ ਸੀ, ਜਦੋਂ ਉਨ੍ਹਾਂ ਕਿਹਾ ਸੀ ਕਿ ਕਿਸਾਨ ਭੁੱਖਮਰੀ ਅਤੇ ਬੇਰੁਜ਼ਗਾਰੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਨਹੀਂ ਕਰਦੇ ਪਰ ਅੱਜ-ਕਲ ਖੁਦਕੁਸ਼ੀ 'ਤੇ ਮੁਆਵਜ਼ਾ ਵੰਡਣਾ ਫੈਸ਼ਨ ਬਣ ਗਿਆ ਹੈ।


Related News