ਗੂਗਲ ਮੈਪ ਨੇ ਫਿਰ ਭਟਕਾਇਆ : ਸ਼ਾਰਟਕੱਟ ਦੇ ਚੱਕਰ ’ਚ 15 ਫੁੱਟ ਡੂੰਘੀ ਖੱਡ ’ਚ ਡਿੱਗੀ ਟੂਰਿਸਟ ਬੱਸ

Friday, Nov 28, 2025 - 12:30 AM (IST)

ਗੂਗਲ ਮੈਪ ਨੇ ਫਿਰ ਭਟਕਾਇਆ : ਸ਼ਾਰਟਕੱਟ ਦੇ ਚੱਕਰ ’ਚ 15 ਫੁੱਟ ਡੂੰਘੀ ਖੱਡ ’ਚ ਡਿੱਗੀ ਟੂਰਿਸਟ ਬੱਸ

ਸ਼ਾਹਜਹਾਂਪੁਰ- ਨੇਪਾਲ ਬਾਰਡਰ ਦੇ ਕ੍ਰਿਸ਼ਨਾਨਗਰ ਤੋਂ ਪੰਜਾਬ ਜਾ ਰਹੀ ਇਕ ਟੂਰਿਸਟ ਬੱਸ ਵੀਰਵਾਰ ਤੜਕੇ ਲੱਗਭਗ 3 ਵਜੇ ਗੂਗਲ ਮੈਪ ਦੇ ਸ਼ਾਰਟਕੱਟ ਦੇ ਚੱਕਰ ’ਚ ਰਸਤਾ ਭਟਕ ਗਈ ਅਤੇ ਤਿਲਹਰ–ਨਿਗੋਹੀ ਰੋਡ ’ਤੇ ਡਡੀਆ ਪਿੰਡ ਦੇ ਕੋਲ ਲੱਗਭਗ 15 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ। ਬੱਸ ’ਚ ਲੱਗਭਗ 50 ਯਾਤਰੀ ਸਵਾਰ ਸਨ, ਜਿਨ੍ਹਾਂ ’ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਖੁਸ਼ਕਿਸਮਤੀ ਇਹ ਰਹੀ ਕਿ ਸਾਰੇ ਯਾਤਰੀ ਸੁਰੱਖਿਅਤ ਰਹੇ ਅਤੇ ਸਿਰਫ ਡਰਾਈਵਰ-ਕੰਡਕਟਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਡਰਾਈਵਰ ਅਮਨਦੀਪ, ਨਿਵਾਸੀ ਫੋਡਲਾ ਕਲਾਂ, ਜ਼ਿਲਾ ਮਾਨਸਾ (ਪੰਜਾਬ) ਨੇ ਦੱਸਿਆ ਕਿ ਉਹ ਅਮਨ ਟੂਰਿਸਟ ਬੱਸ ਲੈ ਕੇ ਕ੍ਰਿਸ਼ਨਾਨਗਰ ਤੋਂ ਬਲਰਾਮਪੁਰ ਹੋ ਕੇ ਚੰਡੀਗੜ੍ਹ ਜਾ ਰਿਹਾ ਸੀ ਅਤੇ ਪੂਰਾ ਰਸਤਾ ਗੂਗਲ ਮੈਪ ਦੇ ਸਹਾਰੇ ਤੈਅ ਕਰ ਰਿਹਾ ਸੀ। ਮੈਪ ਨੇ ਪਹਿਲਾਂ ਐੱਨ. ਐੱਚ-30 ਦੇ ਰਸਤੇ ਸ਼ਾਹਜਹਾਂਪੁਰ ਦੀ ਦਿਸ਼ਾ ਵਿਖਾਈ ਪਰ ਵਿਚ-ਵਿਚ ‘ਸ਼ਾਰਟਕੱਟ’ ਦੱਸਦੇ ਹੋਏ ਉਸ ਨੂੰ ਤਿਲਹਰ-ਨਿਗੋਹੀ ਰੋਡ ’ਤੇ ਪਹੁੰਚਾ ਦਿੱਤਾ, ਜੋ ਡਭੌਰਾ ਤਿਲਹਰ ਦੇ ਕੋਲ ਬੰਦ ਹੈ ਅਤੇ ਭਾਰੀ ਵਾਹਨਾਂ ਲਈ ਬਿਲਕੁੱਲ ਸੁਰੱਖਿਅਤ ਨਹੀਂ ਮੰਨਿਆ ਜਾਂਦਾ।

ਡਰਾਈਵਰ ਅਨੁਸਾਰ, ਅਣਜਾਣ ਅਤੇ ਤੰਗ ਰਸਤੇ ’ਤੇ ਅਚਾਨਕ ਆਏ ਅਵਾਰਾ ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਬੱਸ ਬੇਕਾਬੂ ਹੋ ਕੇ ਇਕ ਪਾਸੇ ਝੁਕ ਗਈ ਅਤੇ ਖੱਡ ’ਚ ਜਾ ਡਿੱਗੀ। ਹਾਦਸੇ ਤੋਂ ਬਾਅਦ ਬੱਸ ’ਚ ਹਫੜਾ-ਦਫ਼ੜੀ ਮਚ ਗਈ ਅਤੇ ਯਾਤਰੀਆਂ ਦੀਆਂ ਚੀਕਾਂ ਸੁਣ ਕੇ ਨੇੜਲੇ ਪਿੰਡ ਵਾਸੀ ਮੌਕੇ ’ਤੇ ਪੁੱਜੇ। ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਬੱਸ ਦੀਆਂ ਬਾਰੀਆਂ ਤੋੜੀਆਂ ਅਤੇ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ। ਔਰਤਾਂ ਅਤੇ ਬੱਚਿਆਂ ਨੂੰ ਪਹਿਲ ਦੇ ਤੌਰ ’ਤੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।


author

Rakesh

Content Editor

Related News