ਕੋਰੋਨਾ ਤੋਂ ਬਚਣ 'ਚ ਤੁਹਾਡੀ ਮਦਦ ਕਰੇਗੀ ਗੂਗਲ ਦੀ 'ਸੋਸ਼ਲ ਡਿਸਟੈਂਸਿੰਗ ਐਪ'

Saturday, May 30, 2020 - 04:14 PM (IST)

ਕੋਰੋਨਾ ਤੋਂ ਬਚਣ 'ਚ ਤੁਹਾਡੀ ਮਦਦ ਕਰੇਗੀ ਗੂਗਲ ਦੀ 'ਸੋਸ਼ਲ ਡਿਸਟੈਂਸਿੰਗ ਐਪ'

ਗੈਜੇਟ ਡੈਸਕ— ਕੋਰੋਨਾਵਾਇਰਸ ਲਾਗ ਤੋਂ ਬਚੇ ਰਹਿਣ ਲਈ ਸਮਾਜਿਕ ਦੂਰੀ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਆਪਸ 'ਚ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਗੂਗਲ ਨੇ ਇਸ ਵਿਚ ਮਦਦ ਕਰਦੇ ਹੋਏ ਇਕ ਸ਼ਾਨਦਾਰ 'ਸੋਸ਼ਲ ਡਿਸਟੈਂਸਿੰਗ ਐਪ' ਤਿਆਰ ਕੀਤੀ ਹੈ, ਜਿਸ ਦੀ ਮਦਦ ਨਾਲ ਲੋਕ ਆਪਸ 'ਚ ਦੋ ਮੀਟਰ ਦੀ ਦੂਰੀ ਬਣਾਈ ਰੱਖ ਸਕਣਗੇ। ਗੂਗਲ ਦੀ ਇਹ ਐਪ ਏ.ਆਰ. (ਆਗੁਮੈਂਟਿਡ ਰਿਐਲਿਟੀ) ਦੀ ਮਦਦ ਨਾਲ ਦੀ ਮਦਦ ਨਾਲ ਤੁਹਾਡੇ ਚਾਰੇ ਪਾਸੇ ਇਕ ਵਰਚੁਅਲ ਘੇਰਾ ਬਣਾ ਦੇਵੇਗੀ। ਇਸ ਲਈ ਐਪ ਸਮਾਰਟਫੋਨ ਕੈਮਰਾ ਦੀ ਮਦਦ ਲਵੇਗੀ। 

PunjabKesari

ਗੂਗਲ ਦੀ ਐਪ ਦਾ ਨਾਂ Sodar ਹੈ ਅਤੇ ਇਸ ਨੂੰ ਸੋਸ਼ਲ ਡਿਸਟੈਂਸਿੰਗ ਗਾਈਡਲਾਈਨਜ਼ ਫਾਲੋ ਕਰਨ 'ਚ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਐਪ ਦੀ ਮਦਦ ਨਾਲ ਪਤਾ ਲੱਗ ਜਾਵੇਗਾ ਕਿ ਕੋਈ ਦੂਜਾ ਵਿਅਕਤੀ ਦੋ ਮੀਟਰ ਦੇ ਦਾਇਰੇ ਦੇ ਅੰਦਰ ਖੜ੍ਹਾ ਹੈ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਕਰ ਰਿਹਾ ਹੈ। ਫੋਨ ਦੇ ਕੈਮਰੇ ਦੀ ਮਦਦ ਨਾਲ ਇਹ ਐਪ ਵਰਤੋਕਾਰ ਦੇ ਚਾਰੇ ਪਾਸੇ 2 ਮੀਟਰ ਦਾ ਇਕ ਘੇਰਾ ਬਣਾ ਦੇਵੇਗੀ ਅਤੇ ਫੋਨ ਦੇ ਕੈਮਰੇ ਨਲਾ ਇਸ ਘੇਰੇ ਨੂੰ ਦੇਖਿਆ ਜਾ ਸਕੇਗਾ। ਐਪ 'ਚ ਕੋਈ ਤੁਹਾਡੇ ਵਰਚੁਅਲ ਘੇਰੇ ਦੇ ਅੰਦਰ ਆਏ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। 



ਇੰਝ ਕਰ ਸਕੋਗੇ ਐਪ ਦੀ ਵਰਤੋਂ
ਤੁਸੀਂ ਗੂਗਲ ਦੀ ਇਸ ਐਪ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ https://sodar.withgoogle.com/ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਸਾਹਮਣੇ ਦਿਖਾਈ ਦੇ ਰਹੇ ਕਿਊ.ਆਰ. ਕੋਡ ਨੂੰ ਆਪਣੇ ਸਮਾਰਟਫੋਨ ਨਾਲ ਸਕੈਨ ਕਰਨਾ ਹੋਵੇਗਾ। ਹਾਲਾਂਕਿ, ਗੂਗਲ ਦੀ ਇਹ ਐਪ ਗੂਗਲ ਪਲੇਅ ਸਟੋਰ ਜਾਂ ਐਪ ਸਟੋਰ 'ਤੇ ਮੁਹੱਈਆ ਨਹੀਂ ਹੈ। ਅਜੇ ਇਹ ਸਿਰਫ ਐਂਡਰਾਇਡ ਡਿਵਾਈਸਿਜ਼ 'ਤੇ ਗੂਗਲ ਕ੍ਰੋਮ ਬ੍ਰਾਊਜ਼ਰ ਦੀ ਮਦਦ ਨਾਲ ਕੰਮ ਕਰੇਗੀ। ਕਿਊ.ਆਰ. ਕੋਡ ਨੂੰ ਸਕੈਨ ਕਰਨ ਤੋਂ ਬਾਅਦ ਤੁਸੀਂ ਮੋਬਾਇਲ ਸਾਈਟ 'ਤੇ ਚਲੇ ਜਾਓਗੇ ਅਤੇ ਵਰਚੁਅਲ ਘੇਰਾ ਤਿਆਰ ਹੋ ਜਾਵੇਗਾ।


author

Rakesh

Content Editor

Related News