ਗੂਗਲ ਨੇ ਡੂਡਲ ਬਣਾ ਕੇ ਇਸ ਖਾਸ ਅੰਦਾਜ਼ ’ਚ ਮਨਾਇਆ ਭਾਰਤ ਦੀ ਆਜ਼ਾਦੀ ਦਾ ਜਸ਼ਨ
Monday, Aug 15, 2022 - 11:43 AM (IST)
ਗੈਜੇਟ ਡੈਸਕ– ਸੁਤੰਤਰਤਾ ਦਿਵਸ ਮੌਕੇ ਗੂਗਲ ਨੇ ਸੋਮਵਾਰ ਨੂੰ ਆਪਣੇ ਅੰਦਾਜ਼ ’ਚ ਡੂਡਲ ਜਾਰੀ ਕੀਤਾ ਹੈ ਜਿ ਵਿਚ ਰੰਗ-ਬਿਰੰਗੀਆਂ ਪਤੰਗਾਂ ਨੂੰ ਉਡਦੇ ਵਿਖਾਇਆ ਹੈ ਅਤੇ ਇਹ ਪਤੰਗਾਂ ਭਾਰਤ ਦੁਆਰਾ ਅੱਜ ਤਕ ਹਾਸਿਲ ਕੀਤੀਆਂ ਗਈਆਂ ਉਚਾਈਆਂ ਨੂੰ ਪ੍ਰਦਰਸ਼ਿਤ ਕਰ ਰਹੀਆਂ ਹਨ। ਇਹ ਡੂਡਲ ਕੇਰਲ ਦੀ ਕਲਾਕਾਰ ਨਿਤੀ ਨੇ ਬਣਾਇਆ ਹੈ ਜਿਸ ਵਿਚ ਭਾਤ ਨੂੰ 15 ਅਗਸਤ ਨੂੰ ਆਪਣੀ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਂਦੇ ਹੋਏ ਵਿਖਾਇਆ ਗਿਆ ਹੈ।
ਪਤੰਗਾਂ ਦੁਆਰਾ ਭਾਰਤ ਦੇ ਸੱਭਿਆਚਾਰ ਨੂੰ ਦਰਸ਼ਾਇਆ ਗਿਆ ਹੈ
ਸੁਤੰਤਰਤਾ ਦਿਵਸ 2022 ਡੂਡਲ ’ਚ ਪਤੰਗਾਂ ਦੁਆਰਾ ਭਾਰਤ ਦੇ ਸੱਭਿਆਚਾਰ ਨੂੰ ਦਰਸ਼ਾਇਆ ਗਿਆ ਹੈ। ਪਤੰਗਾਂ ਦੇ ਨਾਲ ਗੂਗਲ ਦਾ ਇਹ ਡੂਡਲ 75 ਸਾਲਾਂ ’ਚ ਭਾਰਤ ਦੁਆਰਾ ਹਾਸਲ ਕੀਤੀਆਂ ਗਈਆਂ ਮਹਾਨ ਉਚਾਈਆਂ ਦਾ ਪ੍ਰਤੀਕ ਹੈ। GIF ਐਨੀਮੇਸ਼ਨ ਡੂਡਲ ਨੂੰ ਜੀਵੰਤ ਬਣਾ ਰਿਹਾ ਹੈ।