COVID-19 ਤੋਂ ਬਚਣ ਲਈ ਗੂਗਲ ਨੇ ਦੱਸਿਆ ਚੰਗੀ ਤਰ੍ਹਾਂ ਹੱਥ ਧੋਣ ਦਾ ਤਰੀਕਾ (ਵੀਡੀਓ)

Friday, Mar 20, 2020 - 11:53 AM (IST)

COVID-19 ਤੋਂ ਬਚਣ ਲਈ ਗੂਗਲ ਨੇ ਦੱਸਿਆ ਚੰਗੀ ਤਰ੍ਹਾਂ ਹੱਥ ਧੋਣ ਦਾ ਤਰੀਕਾ (ਵੀਡੀਓ)

ਗੈਜੇਟ ਡੈਸਕ– ਸਰਚ ਇੰਜਣ ਕੰਪਨੀ ਵੱਖ-ਵੱਖ ਮੌਕਿਆਂ ਅਤੇ ਈਵੈਂਟਸ ’ਤੇ ਆਪਣੇ ਹੋਮਪੇਜ ’ਤੇ ਡੂਡਲ ਬਣਾਉਂਦਾ ਹੈ ਅਤੇ ਅੱਜ ਇਹ ‘ਫਾਦਰ ਆਫ ਇਨਫੈਕਸ਼ਨ ਕੰਟਰੋਲ’ ਦੇ ਨਾਂ ਹੈ। ਇਹ ਟਾਈਟਲ ਹੰਗਰੀ ਦੇ ਡਾਕਟਰ ਇਗਨਾਜ਼ ਸੇਮਲਵੇਇਸ ਨੂੰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਹੱਥ ਧੋਣ ਦੀ ਜ਼ਰੂਰਤ ਅਤੇ ਫਾਇਦੇ ਦੱਸਣ ਵਾਲਾ ਪਹਿਲਾ ਸ਼ਖਸ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਹੱਥ ਧੋਣ ਦੇ ਮੈਡੀਕਲ ਫਾਇਦੇ ਲੋਕਾਂ ਨੂੰ ਦੱਸੇ ਸਨ। ਹੁਣ ਜਦੋਂ ਦੁਨੀਆ ਭਰ ’ਚ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਤਾਂ ਗੂਗਲ ਨੇ ਇਸੇ ਡਾਕਟਰ ਨੂੰ ਯਾਦ ਕਰਦੇ ਹੋਏ ਇਕ ਡੂਡਲ ਸ਼ੇਅਰ ਕੀਤਾ ਹੈ, ਜਿਸ ਵਿਚ ਹੱਥ ਧੋਣ ਦਾ ਸਹੀ ਤਰੀਕਾ ਦੱਸਿਆ ਗਿਆ ਹੈ। 

 

ਦੱਸ ਦੇਈਏ ਕਿ ਵਰਲਡ ਹੈਲਥ ਓਰਗਨਾਈਜੇਸ਼ਨ (WHO) ਵਲੋਂ ਵੀ ਦੁਨੀਆਭਰ ’ਚ ਲੋਕਾਂ ਨੂੰ ਵਾਰ-ਵਾਰ ਚੰਗੀ ਤਰ੍ਹਾਂ ਹੱਥ ਧੋਂਦੇ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਸਾਫ-ਸਫਾਈ ਨੂੰ ਇਸ ਮਹਾਮਾਰੀ ਤੋਂ ਬਚੇ ਰਹਿਣ ਦਾ ਸਭ ਤੋਂ ਕਾਰਗਰ ਤਰੀਕਾ ਦੱਸਿਆ ਜਾ ਰਿਹਾ ਹੈ ਤਾਂ ਅਜਿਹੇ ’ਚ ਲੋਕਾਂ ਨੂੰ ਇਸੇ ’ਤੇ ਜ਼ੋਰ ਦੇਣ ਦੀ ਸਖਤ ਜ਼ਰੂਰਤ ਹੈ। 


author

Rakesh

Content Editor

Related News