ਕੋਵਿਡ ਖ਼ਿਲਾਫ਼ ਲੜਾਈ ’ਚ ਭਾਰਤ ਲਈ ਚੰਗਾ ਸੰਕੇਤ, ਤੇਜ਼ੀ ਨਾਲ ਠੀਕ ਹੋ ਰਹੇ ਮਰੀਜ਼

05/25/2021 3:53:20 PM

ਨਵੀਂ ਦਿੱਲੀ– ਦੇਸ਼ ’ਚ ਰੋਜ਼ਾਨਾ ਕੋਵਿਡ-19 ਦੇ ਨਮੂਨਿਆਂ ਦੇ ਪਾਜ਼ੇਟਿਵ ਆਉਣ ਦੀ ਦਰ ਘੱਟ ਕੇ 9.54 ਫ਼ੀਸਦੀ ਹੋ ਗਈ ਹੈ। ਉਥੇ ਹੀ ਲਗਾਤਾਰ 12ਵੇਂ ਦਿ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ’ਚ ਵੀ ਗਿਰਾਵਟ ਆਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ’ਚ ਅਜੇ 25,86,782 ਲੋਕਾਂ ਦਾ ਕੋਰੋਨਾ ਲਾਗ ਦਾ ਇਲਾਜ ਚੱਲ ਰਿਹਾ ਹੈ, ਜੋ ਕੁਲ ਮਾਮਲਿਆਂ ਦਾ 9.60 ਫ਼ੀਸਦੀ ਹੈ। ਇਲਾਜ ਅਧੀਨ ਮਾਮਲਿਆਂ ’ਚ 10 ਮਈ ਤੋਂ ਬਾਅਦ ਲਗਾਤਾਰ ਕਮੀ ਆ ਰਹੀ ਹੈ। 

ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

2,40,54,861 ਲੋਕ ਹੋਏ ਕੋਰੋਨਾ ਤੋਂ ਮੁਕਤ
ਮੰਤਰਾਲਾ ਨੇ ਕਿਹਾ ਕਿ ਦੇਸ਼ ’ਚ ਲਗਾਤਾਰ 12ਵੇਂ ਦਿਨ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ, ਸਾਹਮਣੇ ਆਏ ਨਵੇਂ ਮਾਮਲਿਆਂ ਨਾਲੋਂ ਜ਼ਿਆਦਾ ਰਹੀ। ਪਿਛਲੇ 24 ਘੰਟਿਆਂ ’ਚ 3,26,850 ਲੋਕ ਕੋਰੋਨਾ ਮੁਕਤ ਹੋਏ ਹਨ ਜਿਸ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 2,40,54,861 ਹੋ ਗਈ ਹੈ। ਦੇਸ਼ ’ਚ ਹੁਣ ਤਕ ਕੁਲ 33,25,94,176 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ’ਚੋਂ 20,58,112 ਨਮੂਨਿਆਂ ਦੀ ਜਾਂਚ ਪਿਛਲੇ 24 ਘੰਟਿਆਂ ’ਚ ਕੀਤੀ ਗਈ ਹੈ। ਰੋਜ਼ਾਨਾ ਜਾਂਚ ’ਚ ਪਾਜ਼ੇਟਿਵ ਆਉਣ ਦੀ ਦਰ ਘੱਟ ਕੇ 9.54 ਫ਼ੀਸਦੀ ਹੋ ਗਈ ਹੈ। 

ਇਹ ਵੀ ਪੜ੍ਹੋ– ਜੌਨਪੁਰ ’ਚ ਵੀ ਬਲੈਕ ਫੰਗਸ ਦੀ ਦਸਤਕ, ਸਿਹਤ ਮਹਿਕਮੇ ’ਚ ਮਚੀ ਹਫੜਾ-ਦਫੜੀ

19,85,38,999 ਲੋਕਾਂ  ਲੱਗ ਚੁੱਕੇ ਹਨ ਟੀਕੇ
ਮੰਤਰਾਲਾ ਨੇ ਕਿਹਾ ਕਿ ਕੋਵਿਡ-19 ਨਾਲ ਨਜਿੱਠਣ ਦੀ ਦਿਸ਼ਾ ’ਚ ਭਾਰਤ ਲਈ ਇਹ ਚੰਗਾ ਸੰਕੇਤ ਹੈ, ਦੇਸ਼ ’ਚ ਪਿਛਲੇ 24 ਘੰਟਿਆਂ ’ਚ 1,96,427 ਨਵੇਂ ਮਾਮਲੇ ਸਾਹਮਣੇ ਆਏ, 41 ਦਿਨਾਂ ਬਾਅਦ ਦੇਸ਼ ’ਚ ਦੋ ਲੱਖ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਕ ਦਿਨ ’ਚ ਕੋਰੋਨਾ ਦੇ 1,84,372 ਨਵੇਂ ਮਾਮਲੇ ਸਾਹਮਣੇ ਆਏ ਸਨ। ਉਥੇ ਹੀ ਮੰਗਲਵਾਰ ਸਵੇਰੇ 7 ਵਜੇ ਤਕ ਦੇ ਅੰਕੜਿਆਂ ਮੁਤਾਬਕ, ਦੇਸ਼ ’ਚ 19,85,38,999 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ 

ਇਹ ਵੀ ਪੜ੍ਹੋ– ਜੁਲਾਈ ਤੋਂ ਦਸੰਬਰ ਤੱਕ 216 ਕਰੋੜ ਟੀਕੇ ਭਾਵੇਂ ਨਾ ਬਣ ਸਕਣ ਪਰ ਵੱਡੀ ਗਿਣਤੀ ’ਚ ਮਿਲਣਗੇ’

ਟੀਕਾਕਰਨ ਦਾ ਕੰਮ ਜਾਰੀ
ਮੰਤਰਾਲਾ ਨੇ ਦੱਸਿਆ ਕਿ 97,79,304 ਸਿਹਤ ਕਾਮਿਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਅਤੇ 67,18,723 ਕਾਮਿਆਂ ਨੂੰ ਦੋਵੇਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਉਥੇ ਹੀ ਫਰੰਟ ਲਾਈਨ ’ਤੇ ਤਾਇਨਾਤ 1,50,79,964 ਕਾਮਿਆਂ ਨੂੰ ਪਹਿਲੀ ਅਤੇ 83,55,982 ਕਾਮਿਆਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। 18 ਤੋਂ 44 ਸਾਲ ਦੀ ਉਮਰ ਦੇ 83,55,982 ਲੋਕਾਂ ਨੂੰ ਟਾਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ’ਚ 18 ਤੋਂ 44 ਸਾਲ ਦੀ ਉਮਰ ਦੇ 12.18 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਲਗਾਏ ਗਏ ਹਨ। 

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ


Rakesh

Content Editor

Related News