ਦੇਸ਼ ਵਾਸੀਆਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ, ਸੀਰਮ ਇੰਸਟੀਚਿਊਟ ਦੀ Covishield ਵੈਕਸੀਨ ਨੂੰ ਮਿਲੀ ਮਨਜ਼ੂਰੀ

Friday, Jan 01, 2021 - 06:06 PM (IST)

ਦੇਸ਼ ਵਾਸੀਆਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ, ਸੀਰਮ ਇੰਸਟੀਚਿਊਟ ਦੀ Covishield ਵੈਕਸੀਨ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ– ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਇਸ ਸਮੇਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲੰਬੇ ਸਮੇਂ ਤੋਂ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਦੇਸ਼ ਵਾਸੀਆਂ ਨੂੰ ਸਰਕਾਰ ਨੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਨਵੇਂ ਸਾਲ ਦੇ ਪਹਿਲੇ ਦਿਨ ਹੀ ਦੇਸ਼ ਨੂੰ ਸਵਦੇਸ਼ੀ ਵੈਕਸੀਨ ਮਿਲ ਗਈ ਹੈ। ਦਰਅਸਲ, ਸੀਰਮ ਇੰਸਟੀਚਿਊਟ ਦੀ ਵੈਕਸੀਨ ਕੋਵਿਡਸ਼ੀਲਡ (Covishield) ਨੂੰ ਮਨਜ਼ੂਰੀ ਮਿਲ ਗਈ ਹੈ। ਸੂਤਰਾਂ ਮੁਤਾਬਕ, ਕੋਵਿਡਸ਼ੀਲਡ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਲਈ ਡਰੱਗ ਕੰਟਰੋਲਰ (DCGI) ਨੂੰ ਐਮਰਜੈਂਸੀ ਇਸਤੇਮਾਲ ਲਈ ਸਿਫਾਰਿਸ਼ ਭੇਜੀ ਗਈ ਸੀ। ਦੱਸ ਦੇਈਏ ਕਿ ਸਿਹਤ ਮੰਤਰੀ ਹਰਸ਼ਵਰਧਨ ਸਿੰਘ ਨੇ 2 ਜਨਵਰੀ ਤੋਂ ਵੈਕਸੀਨ ਦੇ ਡਰਾਈ ਰਨ ਦੇ ਸੰਕੇਤ ਦਿੱਤੇ ਸਨ। 

ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਫਾਈਜ਼ਰ-ਬਾਇਓਨਟੈੱਕ ਦੇ ਟੀਕੇ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਗਰੀਬ ਦੇਸ਼ਾਂ ਨੂੰ ਵੀ ਇਹ ਟੀਕੇ ਮੁਹੱਈਆ ਹੋ ਜਾਣਗੇ। ਹੁਣ ਤਕ ਇਹ ਟੀਕੇ ਯੂਰਪ ਅਤੇ ਉੱਤਰ ਅਮਰੀਕਾ ’ਚ ਹੀ ਉਪਲੱਬਧ ਸਨ। ਦੇਸ਼ਾਂ ਦੀ ਡਰੱਗ ਰੈਗੂਲੇਟਰੀ ਏਜੰਸੀ ਕਿਸੇ ਵੀ ਕੋਵਿਡ-19 ਟੀਕੇ ਲਈ ਆਪਣੇ ਵਲੋਂ ਮਨਜ਼ੂਰੀ ਦਿੰਦੀ ਹੈ ਪਰ ਕਮਜ਼ੋਰ ਪ੍ਰਣਾਲੀ ਵਾਲੇ ਦੇਸ਼ ਆਮਤੌਰ ’ਤੇ ਇਸ ਲਈ ਡਬਲਯੂ.ਐੱਚ.ਓ. ’ਤੇ ਨਿਰਭਰ ਕਰਦੇ ਹਨ। 

ਡਬਲਯੂ.ਐੱਚ.ਓ. ਨੇ ਕਿਹਾ ਕਿ ਕੋਵਿਡ-19 ਦੇ ਟੀਕੇ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇਣ ਦੇ ਉਸ ਦੇ ਫੈਸਲੇ ਨਾਲ ਦੇਸ਼ਾਂ ਨੂੰ ਮੌਕਾ ਮਿਲੇਗਾ ਕਿ ਉਹ ਟੀਕੇ ਆਯਾਤ ਕਰਨ ਅਤੇ ਇਨ੍ਹਾਂ ਨੂੰ ਲਗਾਉਣ ਸੰਬੰਧੀ ਆਪਣੇ ਨਿਯਮਾਂ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਗਤੀ ਪ੍ਰਦਾਨ ਕਰ ਸਕਣ। ਉਸ ਨੇ ਕਿਹਾ ਕਿ ਫਾਈਜ਼ਰ-ਬਾਇਓਨਟੈੱਕ ਦੁਆਰਾ ਤਿਆਰ ਟੀਕਾ ਸੰਗਠਨ ਦੁਆਰਾ ਤੈਅ ਕੀਤੇ ਗਏ ਸੁਰੱਖਿਆ ਨਿਯਮਾਂ ਅਤੇ ਹੋਰ ਮਾਪਦੰਡਾਂ ’ਤੇ ਖਰ੍ਹਾ ਉਤਰਿਆ ਹੈ। 

ਜ਼ਿਕਰਯੋਗ ਹੈ ਕਿ ਇਸ ਟੀਕੇ ਨੂੰ ਅਮਰੀਕਾ, ਬ੍ਰਿਟੇਨ, ਯੂਰਪੀ ਸੰਘ ਸਮੇਤ ਕਈ ਦੇਸ਼ ਮਨਜ਼ੂਰੀ ਦੇ ਚੁੱਕੇ ਹਨ। ਇਸ ਟੀਕੇ ਨੂੰ ਬਹੁਤ ਹੀ ਘੱਟ ਤਾਪਮਾਨ ’ਤੇ ਰੱਖਣਾ ਹੁੰਦਾ ਹੈ ਜੋ ਵਿਕਾਸਸ਼ੀਲ ਦੇਸ਼ਾਂ ਲਈ ਇਕ ਵੱਡੀ ਚੁਣੌਤੀ ਹੈ। 


author

Rakesh

Content Editor

Related News