ਹਰਿਆਣਾ ਤੀਜ ''ਤੇ ਹਰਿਆਣਾ ਦੀਆਂ ਔਰਤਾਂ ਲਈ ਖੁਸ਼ਖ਼ਬਰੀ, CM ਨੇ ਸਿਲੰਡਰ ਕੀਤਾ ਸਸਤਾ

Wednesday, Aug 07, 2024 - 03:45 PM (IST)

ਹਰਿਆਣਾ ਤੀਜ ''ਤੇ ਹਰਿਆਣਾ ਦੀਆਂ ਔਰਤਾਂ ਲਈ ਖੁਸ਼ਖ਼ਬਰੀ, CM ਨੇ ਸਿਲੰਡਰ ਕੀਤਾ ਸਸਤਾ

ਜੀਂਦ- ਹਰਿਆਣਾ ਦੇ ਜੀਂਦ ਦੀ ਨਵੀਂ ਅਨਾਜ ਮੰਡੀ 'ਚ ਬੁੱਧਵਾਰ ਨੂੰ ਤੀਜ ਮੌਕੇ ਸੂਬਾ ਪੱਧਰੀ ਮਹਾਉਤਸਵ ਹੋਇਆ। ਇਹ ਪ੍ਰੋਗਰਾਮ ਪ੍ਰਦੇਸ਼ ਸਰਕਾਰ ਵਲੋਂ ਕਰਵਾਇਆ ਗਿਆ। ਇਸ ਮਹਾਉਤਸਵ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਵਲੋਂ ਕਰੀਬ 30 ਹਜ਼ਾਰ ਔਰਤਾਂ ਨੂੰ ਕੋਥਲੀ (ਖ਼ਾਸ ਤਰ੍ਹਾਂ ਦਾ ਤੋਹਫਾ) ਦਿੱਤੀ ਗਈ। ਇਸ ਮੌਕੇ ਮੁੱਖ ਮੰਤਰੀ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਔਰਤਾਂ ਨੂੰ ਮਹਿਜ 500 ਰੁਪਏ ਵਿਚ ਗੈਸ ਸਿਲੰਡਰ ਦਿੱਤਾ ਜਾਵੇਗਾ। ਇਸ ਐਲਾਨ ਤੋਂ ਉੱਜਵਲਾ ਸਕੀਮ ਦੇ ਲਾਭਪਾਤਰੀਆਂ ਨੂੰ ਲਾਭ ਮਿਲੇਗਾ।

ਮਹਾਉਤਸਵ ਦੌਰਾਨ ਮੁੱਖ ਮੰਤਰੀ ਨਾਇਬ ਸੈਣੀ ਨੇ ਸਵੈ-ਸਹਾਇਤਾ ਸਮੂਹਾਂ ਨੂੰ 100 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੀ ਰਾਸ਼ੀ ਵੰਡੀ। ਇਸ ਪ੍ਰੋਗਰਾਮ ਵਿਚ ਔਰਤਾਂ ਨੂੰ ਮਜ਼ਬੂਤ ਕਰਨ ਦੀ ਪਹਿਲ ਵਿਚ ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਪੁਰਸਕਾਰ ਦੇ ਕੇ ਸਨਮਾਨਤ ਵੀ ਕੀਤਾ ਗਿਆ। ਹਰਿਆਣਾ 'ਚ ਤੀਜ ਮੌਕੇ ਕੋਥਲੀ ਦਾ ਇਕ ਖ਼ਾਸ ਮਹੱਤਵ ਹੁੰਦਾ ਹੈ। ਮੁੱਖ ਮੰਤਰੀ ਵਲੋਂ ਦਿੱਤੀ ਜਾਣ ਵਾਲੀ ਕੋਥਲੀ ਵਿਚ ਲੱਡੂ, ਬਤਾਸੇ, ਸੁਹਾਲੀ, ਔਰਤਾਂ ਲਈ ਸੂਟ ਨਾਲ ਮੇਂਹਦੀ, ਚੂੜੀਆਂ ਅਤੇ ਬਿੰਦੀਆਂ ਵੀ ਦਿੱਤੀਆਂ ਗਈਆਂ। ਕਿਹਾ ਜਾ ਰਿਹਾ ਹੈ ਕਿ ਕੋਥਲੀ ਦਾ ਸਾਮਾਨ ਖੁਦ ਸਹਾਇਤਾ ਸਮੂਹਾਂ ਨੇ ਬਣਾਇਆ ਸੀ।


author

Tanu

Content Editor

Related News