ਮੁਲਾਜ਼ਮਾਂ ਲਈ Good News: ਵੱਡਾ ਤੋਹਫ਼ਾ ਦੇਣ ਜਾ ਰਹੀ ਸਰਕਾਰ

Wednesday, Sep 18, 2024 - 09:25 AM (IST)

ਨੈਸ਼ਨਲ ਡੈਸਕ: ਕਿਰਤ ਮੰਤਰਾਲਾ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਅਤੇ ਕਰਮਚਾਰੀ ਰਾਜ ਬੀਮਾ ਨਿਗਮ (ESIC) ਲਈ ਮਹੀਨਾਵਾਰ ਤਨਖਾਹ ਸੀਮਾ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਵੇਲੇ EPFO ​​ਲਈ ਲਾਜ਼ਮੀ ਯੋਗਦਾਨ ਸੀਮਾ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ, ਜਿਸ ਨੂੰ 2014 ਵਿਚ 6,500 ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ, ESIC ਵਿਚ ਇਹ ਸੀਮਾ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।

ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ

ਮਾਂਡਵੀਆ ਨੇ ਕਿਹਾ ਕਿ ਬੇਸਿਕ ਤਨਖਾਹ ਦੀ ਸੀਮਾ ਵਧਾਉਣ ਨਾਲ ਜ਼ਿਆਦਾ ਲੋਕ ਇਸ ਦੇ ਦਾਇਰੇ 'ਚ ਆਉਣਗੇ ਅਤੇ ਭਵਿੱਖ ਲਈ ਬਿਹਤਰ ਬੱਚਤ ਕਰ ਸਕਣਗੇ। 15 ਹਜ਼ਾਰ ਰੁਪਏ ਤੋਂ ਵੱਧ ਤਨਖਾਹ ਵਾਲੇ ਕਰਮਚਾਰੀਆਂ ਨੂੰ ਇਹ ਚੁਣਨ ਦਾ ਵਿਕਲਪ ਮਿਲੇਗਾ ਕਿ ਉਹ ਆਪਣੀ ਤਨਖ਼ਾਹ ਦਾ ਕਿੰਨਾ ਹਿੱਸਾ ਪੈਨਸ਼ਨ ਅਤੇ ਸੇਵਾਮੁਕਤੀ ਲਾਭਾਂ ਲਈ ਬਚਾਉਣਾ ਚਾਹੁੰਦੇ ਹਨ। ਦੱਸ ਦਈਏ ਕਿ 20 ਤੋਂ ਵੱਧ ਕਰਮਚਾਰੀਆਂ ਵਾਲੀਆਂ ਫਰਮਾਂ ਲਈ, ਕਰਮਚਾਰੀ ਦੀ ਤਨਖਾਹ ਦਾ ਘੱਟੋ-ਘੱਟ 12% ਅਤੇ ਰੁਜ਼ਗਾਰਦਾਤਾ ਦੁਆਰਾ ਪ੍ਰਾਵੀਡੈਂਟ ਫੰਡ ਵਿਚ ਬਰਾਬਰ ਹਿੱਸੇ ਦੇ ਨਾਲ ਪੀ.ਐੱਫ. ਯੋਗਦਾਨ ਲਾਜ਼ਮੀ ਹੈ। ਜੇਕਰ ਮੁਢਲੀ ਤਨਖਾਹ ਸੀਮਾ ਵਧਾਈ ਜਾਂਦੀ ਹੈ, ਤਾਂ ਮਾਲਕਾਂ ਨੂੰ ਯੋਗਦਾਨ ਵੀ ਵਧਾਉਣਾ ਪੈ ਸਕਦਾ ਹੈ। ਇਸ ਦੇ ਬਾਵਜੂਦ, ਕਰਮਚਾਰੀਆਂ ਨੂੰ ਆਪਣੀ ਸੀਮਾ ਤੋਂ ਵੱਧ ਤਨਖਾਹ 'ਤੇ ਜਿੰਨਾ ਚਾਹੋ ਯੋਗਦਾਨ ਦੇਣ ਦਾ ਵਿਕਲਪ ਦਿੱਤਾ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਕੱਚੇ ਤੇਲ 'ਤੇ Windfall Profits Tax ਕੀਤਾ 'ਜ਼ੀਰੋ'

ਮਾਂਡਵੀਆ ਨੇ EPFO ​​ਦੇ ਸੁਧਾਰਾਂ ਬਾਰੇ ਵੀ ਗੱਲ ਕੀਤੀ, ਜਿਸ ਵਿਚ EPFO ​​3.0 ਦਾ ਉਦੇਸ਼ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ। ਮੌਜੂਦਾ ਸਿਸਟਮ ਪੁਰਾਣਾ ਹੈ ਅਤੇ ਇਸ ਦੇ ਸੁਧਾਰ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ, ਮਾਂਡਵੀਆ ਨੇ ਕਿਹਾ ਕਿ ਰੋਜ਼ਗਾਰ ਦੇ ਮੌਕੇ ਵਧਾਉਣ ਨਾਲ ਸਬੰਧਤ ਰੋਜ਼ਗਾਰ ਲਿੰਕਡ ਇੰਸੈਂਟਿਵ (ELI) ਦੀਆਂ 3 ਯੋਜਨਾਵਾਂ 'ਤੇ ਮਨਜ਼ੂਰੀ ਲਈ ਜਲਦੀ ਹੀ ਇਕ ਪ੍ਰਸਤਾਵ ਕੈਬਨਿਟ ਅੱਗੇ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਯੋਜਨਾਵਾਂ ਦਾ ਐਲਾਨ ਆਮ ਬਜਟ ਵਿਚ ਕੀਤਾ ਗਿਆ ਸੀ ਅਤੇ ਇਸ ਤਹਿਤ ਅਗਲੇ ਦੋ ਸਾਲਾਂ ਵਿਚ 2 ਕਰੋੜ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਯੋਜਨਾ ਹੈ। ਮਾਂਡਵੀਆ ਨੇ ਕਿਹਾ, "ਇਨ੍ਹਾਂ ਯੋਜਨਾਵਾਂ ਲਈ ਇਕ ਵੱਖਰਾ ਸਿਸਟਮ ਤਿਆਰ ਕੀਤਾ ਗਿਆ ਹੈ ਅਤੇ EPFO ​​ਦਾ ਸਿਸਟਮ ਵੀ ਤਿਆਰ ਹੈ। ਜਲਦੀ ਹੀ ਕੈਬਨਿਟ ਨੋਟ ਨੂੰ ਮਨਜ਼ੂਰੀ ਲਈ ਪੇਸ਼ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News