ਸਰਕਾਰ ਦੀਆਂ ਕੋਸ਼ਿਸ਼ਾਂ ਦਾ ਨਤੀਜਾ ; BSNL ਨੇ ਚੌਥੀ ਤਿਮਾਹੀ ''ਚ ਦਰਜ ਕੀਤਾ 280 ਕਰੋੜ ਦਾ ਮੁਨਾਫ਼ਾ

Friday, May 30, 2025 - 03:41 PM (IST)

ਸਰਕਾਰ ਦੀਆਂ ਕੋਸ਼ਿਸ਼ਾਂ ਦਾ ਨਤੀਜਾ ; BSNL ਨੇ ਚੌਥੀ ਤਿਮਾਹੀ ''ਚ ਦਰਜ ਕੀਤਾ 280 ਕਰੋੜ ਦਾ ਮੁਨਾਫ਼ਾ

ਨਵੀਂ ਦਿੱਲੀ- ਭਾਰਤ ਦੀ ਸਰਕਾਰੀ ਟੈਲੀਕਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਮਾਰਚ 2025 ਨੂੰ ਖ਼ਤਮ ਹੋਈ ਚੌਥੀ ਤਿਮਾਹੀ ਵਿੱਚ 280 ਕਰੋੜ ਦਾ ਮੁਨਾਫ਼ਾ ਦਰਜ ਕੀਤਾ ਹੈ, ਜੋ ਕਿ ਕੰਪਨੀ ਦੀ ਲਗਾਤਾਰ ਦੂਜੀ ਮੁਨਾਫੇ ਵਾਲੀ ਤਿਮਾਹੀ ਹੈ। ਅਜਿਹਾ 18 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ। 

ਇਸ ਤੋਂ ਪਹਿਲਾਂ ਤੀਜੀ ਤਿਮਾਹੀ ਦੌਰਾਨ ਕੰਪਨੀ ਨੇ 262 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਸੀ। ਇਸ ਵੱਡੇ ਲਾਭ ਨਾਲ ਬੀ.ਐੱਸ.ਐੱਨ.ਐੱਲ. ਨੇ ਪਿਛਲੇ ਸਾਲ ਦੀ ਅੰਤਿਮ ਤਿਮਾਹੀ ਵਿੱਚ 849 ਕਰੋੜ ਰੁਪਏ ਦੇ ਨੁਕਸਾਨ ਦੇ ਮੁਕਾਬਲੇ ਵੱਡੀ ਉਤਸ਼ਾਹਜਨਕ ਤਬਦੀਲੀ ਦਰਸਾਈ ਹੈ।

ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿਤਿਆ ਸਿੰਧੀਆ ਨੇ ਕਿਹਾ ਕਿ ਇਹ ਉਪਲਬਧੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੂੰ ਡਿਜੀਟਲ ਅਤੇ ਆਤਮਨਿਰਭਰ ਬਣਾਉਣ ਦੇ ਦ੍ਰਿੜ ਸੰਕਲਪ ਦਾ ਨਤੀਜਾ ਹੈ।

ਇਹ ਵੀ ਪੜ੍ਹੋ- 'ਅਸੀਂ ਸਿਰਫ਼ ਲੜਾਈ ਹਾਰੇ ਹਾਂ, ਜੰਗ ਨਹੀਂ...', ਪਲੇਆਫ਼ ਦੀ ਹਾਰ ਤੋਂ ਬਾਅਦ ਬੋਲੇ 'ਸਰਪੰਚ ਸਾਬ੍ਹ'

ਕੰਪਨੀ ਦਾ ਵਿੱਤੀ ਸਾਲ 2024-25 ਦੌਰਾਨ ਕੁੱਲ ਘਾਟਾ 2,247 ਕਰੋੜ ਰਿਹਾ, ਜੋ ਕਿ ਪਿਛਲੇ ਸਾਲ ਦੇ 5,370 ਕਰੋੜ ਰੁਪਏ ਦੇ ਨੁਕਸਾਨ ਨਾਲੋਂ 58 ਫ਼ੀਸਦੀ ਘੱਟ ਹੈ। ਬੀ.ਐੱਸ.ਐੱਨ.ਐੱਲ. ਨੇ ਆਪਣੇ ਆਪਰੇਟਿੰਗ ਰਿਵੈਨਿਊ ਵਿੱਚ 7.8 ਫੀਸਦੀ ਦੀ ਵਾਧਾ ਦਰਜ ਕੀਤਾ, ਜੋ ਕਿ ਹੁਣ 20,841 ਕਰੋੜ ਹੋ ਗਿਆ ਹੈ। 

ਇਸ ਵਿੱਤੀ ਉਤਸ਼ਾਹ ਦਾ ਕਾਰਨ 4G ਨੈੱਟਵਰਕ ਦੇ ਵਿਸਥਾਰ, ਲਾਗਤਾਂ ਵਿੱਚ ਕਮੀ ਅਤੇ ਸਰਕਾਰ ਵੱਲੋਂ ਦਿੱਤੇ ਗਏ ਰੀਵਾਈਵਲ ਪੈਕੇਜ ਹਨ। ਇਹ ਵੱਡੀ ਉਪਲਬਧੀ ਬੀ.ਐੱਸ.ਐੱਨ.ਐੱਲ. ਦੀ ਵਿੱਤੀ ਸਥਿਤੀ ਵਿੱਚ ਹੋ ਰਹੇ ਸੁਧਾਰ ਅਤੇ ਭਾਰਤ ਦੀ ਟੈਲੀਕਮ ਸੈਕਟਰ ਵਿੱਚ ਸਰਕਾਰ ਦੀ ਨਵੀਂ ਰਣਨੀਤੀ ਦੀ ਸਫਲਤਾ ਨੂੰ ਦਰਸਾਉਂਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News