83,000 ਮੁਲਾਜ਼ਮਾਂ ਲਈ Good News ; ਸਰਕਾਰ ਨੇ MSRTC ਲਈ 391 ਕਰੋੜ ਦੀ ਰਾਸ਼ੀ ਕੀਤੀ ਜਾਰੀ

Tuesday, Oct 27, 2026 - 05:30 PM (IST)

83,000 ਮੁਲਾਜ਼ਮਾਂ ਲਈ Good News ; ਸਰਕਾਰ ਨੇ MSRTC ਲਈ 391 ਕਰੋੜ ਦੀ ਰਾਸ਼ੀ ਕੀਤੀ ਜਾਰੀ

ਨੈਸ਼ਨਲ ਡੈਸਕ- ਮਹਾਰਾਸ਼ਟਰ ਸਰਕਾਰ ਨੇ ਮੰਗਲਵਾਰ ਨੂੰ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਕੇ ਆਰਥਿਕ ਮੰਦੀ ਨਾਲ ਜੂਝ ਰਹੇ 'ਮਹਾਰਾਸ਼ਟਰ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ' (MSRTC) ਲਈ 391.02 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਰਕਮ ਦੀ ਵਰਤੋਂ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਨਿਗਮ ਦੇ ਲਗਭਗ 83,000 ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਲਈ ਕੀਤੀ ਜਾਵੇਗੀ।

ਟਰਾਂਸਪੋਰਟ ਮੰਤਰੀ ਅਤੇ MSRTC ਦੇ ਚੇਅਰਮੈਨ ਪ੍ਰਤਾਪ ਸਰਨਾਇਕ ਨੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਤਨਖਾਹਾਂ ਦਾ ਭੁਗਤਾਨ ਜਲਦ ਤੋਂ ਜਲਦ ਯਕੀਨੀ ਬਣਾਇਆ ਜਾਵੇ ਤਾਂ ਜੋ ਵਿੱਤੀ ਸੰਕਟ ਦਾ ਅਸਰ ਕਰਮਚਾਰੀਆਂ ਦੀ ਦਿਵਾਲੀ 'ਤੇ ਨਾ ਪਵੇ। MSRTC ਕਰਮਚਾਰੀਆਂ ਨੂੰ ਆਮ ਤੌਰ 'ਤੇ ਹਰ ਮਹੀਨੇ ਦੀ 7 ਤੋਂ 10 ਤਾਰੀਖ਼ ਵਿਚਕਾਰ ਤਨਖਾਹ ਮਿਲਦੀ ਹੈ। ਪਰ 6 ਨਵੰਬਰ ਤੋਂ ਦਿਵਾਲੀ ਸ਼ੁਰੂ ਹੋਣ ਕਾਰਨ ਸਰਕਾਰ ਨੇ ਪ੍ਰਕਿਰਿਆ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ- '1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!', ਮਿਡਲ ਈਸਟ ਦੀ ਜੰਗ 'ਚ ਆਇਆ ਨਵਾਂ ਮੋੜ

ਜ਼ਿਕਰਯੋਗ ਹੈ ਕਿ MSRTC ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਟਰਾਂਸਪੋਰਟ ਨਿਗਮਾਂ ਵਿੱਚੋਂ ਇੱਕ ਹੈ, ਜਿਸ ਕੋਲ 15,000 ਤੋਂ ਵੱਧ ਬੱਸਾਂ ਦੀ ਫਲੀਟ ਹੈ ਅਤੇ ਇਹ ਰੋਜ਼ਾਨਾ 55 ਲੱਖ ਤੋਂ ਵੱਧ ਯਾਤਰੀਆਂ ਨੂੰ ਸੇਵਾਵਾਂ ਦਿੰਦਾ ਹੈ। ਮਹਾਰਾਸ਼ਟਰ ਸਰਕਾਰ ਨੇ ਸਤੰਬਰ 'ਚ ਹੀ ਇਸ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਇਸ ਦਾ ਆਧਿਕਾਰਤ ਨੋਟੀਫਿਕੇਸ਼ਨ ਮੰਗਲਵਾਰ ਨੂੰ ਜਾਰੀ ਕੀਤਾ ਗਿਆ।

ਹਾਲਾਂਕਿ ਮਹਾਰਾਸ਼ਟਰ ਐੱਸ.ਟੀ. ਕਰਮਚਾਰੀ ਕਾਂਗਰਸ ਦੇ ਜਨਰਲ ਸਕੱਤਰ ਸ਼੍ਰੀਰੰਗ ਬਰਗੇ ਨੇ ਇਸ ਰਾਸ਼ੀ ਨੂੰ ਅਧੂਰਾ ਦੱਸਦਿਆਂ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਪੂਰੀ ਤਨਖਾਹ ਦੇਣ ਲਈ ਘੱਟੋ-ਘੱਟ 560 ਕਰੋੜ ਦੀ ਲੋੜ ਹੈ, ਜੋ ਕਿ ਜਾਰੀ ਕੀਤੀ ਗਈ ਰਕਮ ਤੋਂ ਕਾਫ਼ੀ ਘੱਟ ਹੈ। ਇਹ ਰਾਸ਼ੀ ਨਾਕਾਫ਼ੀ ਹੈ, ਜਿਸ ਨਾਲ ਕਰਮਚਾਰੀਆਂ ਨੂੰ PF, ਗ੍ਰੈਚੁਟੀ ਅਤੇ ਹੋਰ ਬਕਾਏ ਨਹੀਂ ਦਿੱਤੇ ਜਾ ਸਕਣਗੇ।

ਇਹ ਵੀ ਪੜ੍ਹੋ- ਹਜ਼ਾਰਾਂ ਭਾਰਤੀਆਂ ਨੂੰ ਵਰਕ ਵੀਜ਼ਾ ਦੇਵੇਗਾ ਨਿਊਜ਼ੀਲੈਂਡ ! FTA ਲਾਗੂ ਹੋਣ ਮਗਰੋਂ ਹੋਇਆ ਐਲਾਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 

 


author

Harpreet SIngh

Content Editor

Related News