ਵਾਹਿਗੁਰੂ ਨੇ ਬਖ਼ਸ਼ੀ ਧੀ ਦੀ ਦਾਤ, ਰੇਹੜੀ ਲਾਉਣ ਵਾਲੇ ਪਿਓ ਨੇ ਖ਼ੁਸ਼ੀ 'ਚ ਵੰਡੇ 50 ਹਜ਼ਾਰ ਦੇ ਗੋਲਗੱਪੇ
Monday, Sep 13, 2021 - 02:18 PM (IST)
ਭੋਪਾਲ- ਧੀ ਪੈਦਾ ਹੋਣ ਦੀ ਖੁਸ਼ੀ ’ਚ ਗੋਲਗੱਪੇ ਵੇਚਣ ਵਾਲੇ ਸਖਸ਼ ਨੇ 50 ਹਜ਼ਾਰ ਰੁਪਏ ਦੇ ਸਨੈਕਸ ਮੁਫ਼ਤ ਵੰਡ ਦਿੱਤੇ। ਮਾਣ ਮਹਿਸੂਸ ਕਰ ਰਹੇ ਪਿਤਾ ਨੇ ਦੱਸਿਆ,‘‘ਮੈਂ ਦਿਖਾਉਣਾ ਚਾਹੁੰਦਾ ਸੀ ਕਿ ਮੁੰਡੇ ਅਤੇ ਕੁੜੀਆਂ ’ਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਜਿਵੇਂ ਹੀ ਮੈਨੂੰ 17 ਅਗਸਤ ਨੂੰ ਧੀ ਪੈਦਾ ਹੋਣ ਦੀ ਖ਼ਬਰ ਮਿਲੀ, ਮੈਂ ਖੁਸ਼ੀ ਨਾਲ ਝੂੰਮ ਉਠਿਆ ਪਰ ਨਾਲ ਹੀ ਲੋਕਾਂ ਦੀ ਅਜੀਬ ਪ੍ਰਤੀਕਿਰਿਆ ਸੁਣ ਕੇ ਹੈਰਾਨ ਵੀ ਰਹਿ ਗਿਆ। ਉਨ੍ਹਾਂ ਚਿਹਰਾ ਪਿੱਛੇ ਕਰ ਲਿਆ ਅਤੇ ਸੋਚਿਆ ਕਿ ਮੈਨੂੰ ਆਰਥਿਕ ਬੋਝ ਦਾ ਸਾਹਮਣਾ ਕਰਨਾ ਪਵੇਗਾ। ਮੈਨੂੰ ਲੋਕਾਂ ਦੀ ਅਜਿਹੀ ਪ੍ਰਤੀਕਿਰਿਆ ਪਸੰਦ ਨਹੀਂ ਆਈ ਅਤੇ ਬਤੌਰ ਇਕ ਪਿਤਾ ਦੇ ਮੈਂ ਸੰਦੇਸ਼ ਦੇਣਾ ਚਾਹੁੰਦਾ ਸੀ। ਮੈਨੂੰ ਮਾਣ ਹੈ ਕਿ ਮੇਰੀ ਇਕ ਧੀ ਹੈ।’’ 28 ਸਾਲਾ ਅੰਚਲ ਗੁਪਤਾ ਨੇ ਧੀ ਦੇ ਜਨਮ ਦੀ ਖ਼ੁਸ਼ੀ ਨੂੰ ਵਿਲੱਖਣ ਤਰੀਕੇ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਹੈ। ਅੰਚਲ ਨੇ ਕਿਹਾ,‘‘ਮੈਂ ਇਕ ਮਾਮੂਲੀ ਵਪਾਰੀ ਹਾਂ ਅਤੇ ਮੇਰੀ ਆਮਦਨ ਸੀਮਿਤ ਹੈ। ਹਾਲਾਂਕਿ ਮੈਂ ਸਾਬਿਤ ਕਰਨਾ ਚਾਹੁੰਦਾ ਸੀ ਕਿ ਹਰ ਪਿਤਾ ਬੱਚੀ ਦੇ ਜਨਮ ਤੋਂ ਖੁਦ ਨੂੰ ਕਿਸਮਤਵਾਲਾ ਸਮਝੇ।’’
ਇਹ ਵੀ ਪੜ੍ਹੋ : ਮੀਂਹ ਧਰਨਾਕਾਰੀ ਕਿਸਾਨਾਂ ਲਈ ਬਣਿਆ ਆਫਤ, ਟਿਕੈਤ ਨੇ ਪਾਣੀ ’ਚ ਬੈਠ ਕੇ ਕੀਤਾ ਪ੍ਰਦਰਸ਼ਨ
ਅੰਚਲ ਨੇ ਕੋਲਾਰ ਖੇਤਰ 'ਚ ਐਤਵਾਰ ਤਿੰਨ ਸਟਾਲ ਲਾਏ ਅਤੇ ਲੋਕਾਂ 'ਚ ਐਲਾਨ ਕੀਤਾ ਕਿ ਗੋਲਗੱਪੇ ਦੁਪਹਿਰ ਇਕ ਵਜੇ ਤੋਂ ਸ਼ਾਮ 6 ਵਜੇ ਤਕ ਮੁਫ਼ਤ ਉਪਲੱਬਧ ਰਹਿਣਗੇ। ਖ਼ਬਰ ਸੁਣ ਕੇ ਸੈਂਕੜੇ ਲੋਕ ਇਕੱਠੇ ਹੋਏ। ਭੀੜ ਨਾਲ ਘਿਰੇ ਪਿਤਾ ਨੇ ਵਾਰ-ਵਾਰ ਕੋਵਿਡ ਪ੍ਰੋਟੋਕੋਲ ਦੇ ਪਾਲਣ ਕਰਨ ਦੀ ਅਪੀਲ ਕੀਤੀ। ਉਸ ਨੇ ਕਤਾਰ 'ਚ ਖੜੇ ਲੋਕਾਂ ਨੂੰ ਮਾਸਕ ਪਹਿਣਨ ਅਤੇ ਸੁਰੱਖਿਅਤ ਦੂਰੀ ਬਣਾਉਣ ਲਈ ਕਿਹਾ ਪਰ ਗੋਲਗੱਪੇ ਦੀ ਜਲਦਬਾਜ਼ੀ 'ਚ ਬਹੁਤ ਘੱਟ ਨੇ ਉਨ੍ਹਾਂ ਦੀ ਅਪੀਲ 'ਤੇ ਧਿਆਨ ਦਿੱਤਾ। ਅੰਚਲ ਨੇ ਕਿਹਾ,‘‘ਮੈਨੂੰ ਖ਼ਰਾਬ ਲੱਗਾ। ਮੈਂ ਇਸ ਦਾ ਆਯੋਜਨ ਪਵਿੱਤਰ ਕੰਮ ਸਮਝ ਕੇ ਕੀਤਾ ਪਰ ਲੋਕਾਂ ਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਮੈਂ ਲੋਕਾਂ ਨੂੰ ਇਸ ਤਰ੍ਹਾਂ ਦੇ ਵਿਵਹਾਰ ਦੀ ਉਮੀਦ ਨਹੀਂ ਕਰ ਰਿਹਾ ਸੀ।’’
ਇਹ ਵੀ ਪੜ੍ਹੋ : ਵਿਆਹ ਤੋਂ 32 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਵਿਦਾ ਹੋ ਭਾਰਤ ਪਹੁੰਚੀ ਲਾੜੀ, ਜਾਣੋ ਪੂਰਾ ਮਾਮਲਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ