ਸੋਨਭੱਦਰ ’ਚ ਮਿਲੀ 3000 ਟਨ ਸੋਨੇ ਦੀ ਖਾਨ

Friday, Feb 21, 2020 - 11:17 PM (IST)

ਸੋਨਭੱਦਰ ’ਚ ਮਿਲੀ 3000 ਟਨ ਸੋਨੇ ਦੀ ਖਾਨ

ਸੋਨਭੱਦਰ (ਇੰਟ.)–ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ 'ਚ ਸੋਨਭੱਦਰ 'ਚ ਸੋਨੇ ਦੀ ਖਾਨ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਸੋਨੇ ਦੀ ਭਾਲ ਕਰ ਰਹੇ ਭੂ-ਵਿਗਿਆਨੀਆਂ ਨੂੰ ਆਖਰਕਾਰ ਸਫਲਤਾ ਮਿਲ ਗਈ ਹੈ। ਇਕ ਹੀ ਜ਼ਿਲੇ 'ਚ ਸੋਨੇ ਦੀਆਂ 2 ਖਾਨਾਂ ਮਿਲੀਆਂ ਹਨ। ਕੁਲ 3000 ਟਨ ਸੋਨੇ ਦੀ ਖਾਨ ਤੋਂ ਕਰੀਬ 1,500 ਟਨ ਸੋਨੇ ਦਾ ਖਨਨ ਕੀਤਾ ਜਾਵੇਗਾ। ਇਸ ਦੀ ਮਾਈਨਿੰਗ ਲਈ ਨੀਲਾਮੀ ਪ੍ਰਕਿਰਿਆ ਤੋਂ ਪਹਿਲਾਂ ਜੀਓ ਟੈਗਿੰਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਕੋਲ 618 ਟਨ ਸੋਨਾ ਰਿਜ਼ਰਵ ਹੈ।

ਜੀ.ਐੱਸ.ਆਈ. ਨੇ 2012 'ਚ ਕਰ ਦਿੱਤੀ ਸੀ ਪੁਸ਼ਟੀ
2005 ਤੋਂ ਹੀ ਇਥੇ ਜਿਓਲਾਜਿਕਲ ਸਰਵੇਅ ਆਫ ਇੰਡੀਆ (ਜੀ.ਐੱਸ.ਆਈ.) ਦੀ ਟੀਮ ਅਧਿਐਨ ਕਰ ਰਹੀ ਹੈ। ਟੀਮ ਨੇ ਇਸ ਆਧਾਰ 'ਤੇ ਹੀ ਸੋਨਭੱਦਰ 'ਚ ਸੋਨਾ ਹੋਣਾ ਦਾ ਦਾਅਵਾ ਕੀਤਾ ਸੀ। ਇਸ ਦੀ ਪੁਸ਼ਟੀ 2012 'ਚ ਹੋਈ ਸੀ ਕਿ ਸੋਨਭੱਦਰ ਦੀਆਂ ਪਹਾੜੀਆਂ 'ਚ ਸੋਨਾ ਮੌਜੂਦ ਹੈ।


author

Karan Kumar

Content Editor

Related News