ਚਿਨਾਬ ਨਦੀ ''ਤੇ ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲ ਦੇ ''ਗੋਲਡਨ ਜੁਆਇੰਟ'' ਦਾ ਕੰਮ ਪੂਰਾ, ਜਾਣੋ ਖ਼ਾਸੀਅਤ

08/14/2022 12:01:25 PM

ਜੰਮੂ (ਵਾਰਤਾ)- 'ਭਾਰਤ ਮਾਤਾ ਦੀ ਜੈ' ਨਾਅਰੇ ਅਤੇ ਪਟਾਕਿਆਂ ਦੀ ਗੂੰਜ ਦਰਮਿਆਨ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਚਿਨਾਬ ਨਦੀ 'ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲ (ਗੋਲਡਨ ਜੁਆਇੰਟ) ਦੇ ਦੋ ਸਿਰਿਆਂ ਨੂੰ ਜੋੜਨ ਦਾ ਕੰਮ ਪੂਰਾ ਹੋ ਗਿਆ। ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂ.ਐੱਸ.ਬੀ.ਆਰ.ਐੱਲ.) ਪ੍ਰਾਜੈਕਟ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸੁਰਿੰਦਰ ਮਾਹੀ ਨੇ 'ਗੋਲਡਨ ਜੁਆਇੰਟ' ਨੂੰ ਇਕ ਵੱਡਾ ਮੀਲ ਪੱਥਰ ਦੱਸਦੇ ਹੋਏ ਕਿਹਾ ਕਿ ਇਹ ਇਕ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਅਭਿਲਾਸ਼ੀ ਯੂ.ਐੱਸ.ਬੀ.ਆਰ.ਐੱਲ. ਪ੍ਰਾਜੈਕਟ ਦਾ ਇਕ ਹਿੱਸਾ ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲ ਦਾ ਓਵਰਆਰਕ ਡੈੱਕ 'ਗੋਲਡਨ ਜੁਆਇੰਟ' ਨਾਲ ਪੂਰਾ ਹੋ ਗਿਆ ਅਤੇ ਰੇਲ ਗੱਡੀਆਂ ਲਈ ਟ੍ਰੈਕ ਵਿਛਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਸ਼੍ਰੀ ਮਾਹੀ ਨੇ ਕਿਹਾ,‘‘ਗੋਲਡਨ ਜੁਆਇੰਟ ਪ੍ਰਕਿਰਿਆ ਵਿਚ ਪੁਲ ਦੇ ਦੋਵੇਂ ਸਿਰਾਂ ਨੂੰ ਜੋੜ ਲਿਆ ਗਿਆ ਅਤੇ ਪੁਲ ਲਗਭਗ ਮੁਕੰਮਲ ਹੋ ਗਿਆ ਹੈ। ਡੈੱਕ ਦੇ ਮੁਕੰਮਲ ਹੋਣ ਤੋਂ ਬਾਅਦ, ਟ੍ਰੈਕ ਵਿਛਾਉਣ ਦਾ ਕੰਮ ਅਤੇ ਟੈਸਟਿੰਗ ਬਹੁਤ ਜਲਦੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਰੇਲ ਗੱਡੀਆਂ ਦੇ ਚੱਲਣ ਦਾ ਇਕ ਨਵਾਂ ਅਧਿਆਏ ਸ਼ੁਰੂ ਹੋਵੇਗਾ।''

PunjabKesari

ਫਰਾਂਸ ਦੇ ਏਫਿਲ ਟਾਵਰ ਤੋਂ ਵੀ ਉੱਚਾ ਹੈ ਪੁਲ

ਕੋਂਕਣ ਰੇਲਵੇ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਜੇ ਗੁਪਤਾ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲ ਪੁਲ ਹੈ ਅਤੇ 'ਗੋਲਡਨ ਜੁਆਇੰਟ' ਸ਼ਬਦ ਸਿਵਲ ਇੰਜੀਨੀਅਰਾਂ ਵਲੋਂ ਤਿਆਰ ਕੀਤਾ ਗਿਆ ਹੈ। ਫਰਾਂਸ ਦੇ ਏਫਿਲ ਟਾਵਰ ਤੋਂ ਵੀ ਉੱਚਾ 1315 ਮੀਟਰ ਲੰਬਾ ਅਤੇ 359 ਮੀਟਰ ਉੱਚਾਈ ਵਾਲਾ ਇਹ ਪੁਲ ਸਲਾਲ-ਏ ਅਤੇ ਦੁੱਗਾ ਰੇਲਵੇ ਸਟੇਸ਼ਨਾਂ ਨੂੰ ਚਿਨਾਬ ਨਦੀ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਪੁਲ ਦਾ ਨਿਰਮਾਣ 28 ਹਜ਼ਾਰ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਹ 111 ਕਿਲੋਮੀਟਰ ਲੰਬੇ ਕੱਟੜਾ-ਬਨਿਹਾਲ ਰੇਲਵੇ ਸੈਕਸ਼ਨ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਇਕ ਵੱਡੀ ਉਪਲੱਬਧੀ ਹੈ, ਜਿਸ ਲਈ ਹਿਮਾਲਿਆ ਦੀਆਂ ਪਹਾੜੀਆਂ ਦਾ ਖਨਨ ਕੀਤਾ ਜਾ ਰਿਹਾ ਹੈ। 

PunjabKesari

120 ਸਾਲ ਹੋਵੇਗਾ ਪੁਲ ਦਾ ਜੀਵਨਕਾਲ

ਸ਼੍ਰੀ ਗੁਪਤਾ ਨੇ ਦੱਸਿਆ ਕਿ ਚਿਨਾਬ ਨਦੀ 'ਤੇ ਬਣਿਆ ਇਹ ਪੁਲ 266 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਦੀ ਗਤੀ ਨੂੰ ਝੱਲਣ 'ਚ ਸਮਰੱਥ ਹੈ ਅਤੇ ਇਸ ਦਾ ਭਾਰ 10,619 ਟਨ ਹੈ। ਇਸ ਪ੍ਰਾਜੈਕਟ ਦੇ ਨਿਰਮਾਣ 'ਚ ਸਥਾਨਕ ਪਿੰਡਾਂ ਲਈ 26 ਕਿਲੋਮੀਟਰ ਮੋਟਰ ਯੋਗ ਸੜਕਾਂ ਦਾ ਨਿਰਮਾਣ, 1,486 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਲਗਭਗ 28,660 ਮੀਟ੍ਰਿਕ ਟਨ ਸਟੀਲ ਦਾ ਨਿਰਮਾਣ ਅਤੇ 80 ਫੀਸਦੀ ਤੋਂ ਵੱਧ ਨਿਰਮਾਣ ਕੌਰੀ, ਬੱਕਲ ਅਤੇ ਸੁਰੰਡੀ 'ਚ ਸਾਈਟ ਵਰਕਸ਼ਾਪਾਂ 'ਚ ਕੀਤਾ ਗਿਆ ਹੈ। ਵਰਤੀ ਗਈ ਸਟੀਲ ਮਾਈਨਸ 10 ਡਿਗਰੀ ਸੈਲਸੀਅਸ ਤੋਂ ਲੈ ਕੇ ਮਾਈਨਸ 40 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਲਈ ਉਪਯੁਕਤ ਹੈ। ਉਨ੍ਹਾਂ ਦੱਸਿਆ ਕਿ ਪੁਲ ਦਾ ਘੱਟੋ-ਘੱਟ ਜੀਵਨਕਾਲ 120 ਸਾਲ ਹੋਵੇਗਾ ਅਤੇ ਇਸ ਨੂੰ 100 ਕਿਲੋਮੀਟਰ ਦੀ ਗਤੀ ਨਾਲ ਰੇਲ ਗੱਡੀਆਂ ਲਈ ਬਣਾਇਆ ਜਾ ਰਿਹਾ ਹੈ। ਇਹ ਬ੍ਰਿਜ ਬਲਾਸਟ ਲੋਡ ਅਤੇ ਭਿਆਨਕ ਭੂਚਾਲ ਝੱਲਣ ਦੀ ਸਮਰੱਥਾ ਰੱਖਦਾ ਹੈ।

PunjabKesari

ਕਿਸ ਨੂੰ ਮਿਲਿਆ ਨਿਰਮਾਣ ਦਾ ਕੰਮ

ਉੱਤਰ ਰੇਲਵੇ ਨੇ ਚਿਨਾਬ ਬ੍ਰਿਜ ਦੇ ਨਿਰਮਾਣ ਦੀ ਜ਼ਿੰਮੇਵਾਰੀ ਕੋਂਕਣ ਰੇਲਵੇ ਨੂੰ ਇਕ ਕਾਰਜਕਾਰੀ ਏਜੰਸੀ ਦੇ ਰੂਪ 'ਚ ਸੌਂਪੀ ਹੈ। ਪੁਲ ਦਾ ਮੁੱਖ ਮੇਹਰਾ 467 ਮੀਟਰ ਰੈਖਿਕ ਲੰਬਾਈ (ਘੁਮਾਵਦਾਰ ਲੰਬਾਈ 550 ਮੀਟਰ) ਹੈ, ਜੋ ਸ਼ਕਤੀਸ਼ਾਲੀ ਚਿਨਾਬ ਨਦੀ ਦੇ ਪਾਰ ਡੋਲੋਮਾਈਟ ਚੂਨਾ ਪੱਥਰ ਦੀ ਪਹਾੜੀ 'ਤੇ 2 ਵਿਸ਼ਾਵ ਨੀਂਹਾਂ 'ਤੇ ਟਿਕੀ ਹੋਈ ਹੈ। ਟੈਸਟਿੰਗ ਨੂੰ ਸਹੂਲਤਜਨਕ ਬਣਾਉਣ ਲਈ ਸਾਈਟ 'ਤੇ ਪ੍ਰੀਖਣ ਅਤੇ ਕੈਲੀਬ੍ਰੇਸ਼ਨ ਪ੍ਰਯੋਗਸ਼ਾਲਾਵਾਂ ਲਈ ਇਕ ਰਾਸ਼ਟਰੀ ਮਾਨਤਾ ਬੋਰਡ (ਐੱਨ.ਏ.ਬੀ.ਐੱਲ.) ਮਾਨਤਾ ਪ੍ਰਯੋਗਸਾਲਾ ਸਥਾਪਿਤ ਕੀਤੀ ਗਈ ਹੈ।


DIsha

Content Editor

Related News