ਬੱਸ ਸਟੈਂਡ ''ਤੇ ਮਿਲਿਆ 8 ਕਰੋੜ ਦਾ ਸੋਨਾ, 3 ਤਸਕਰ ਗ੍ਰਿਫ਼ਤਾਰ
Friday, Oct 18, 2024 - 05:20 PM (IST)
ਰਾਏਪੁਰ- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਭਾਟਾਗਾਓਂ ਬੱਸ ਸਟੈਂਡ 'ਚ ਸ਼ੁੱਕਰਵਾਰ ਨੂੰ ਪੁਲਸ ਨੇ ਕਰੀਬ 8 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਤਿੰਨ ਤਸਕਰਾਂ ਨੂੰ ਵੀ ਸੋਨੇ ਸਮੇਤ ਕਾਬੂ ਕੀਤਾ ਹੈ। ਪੂਰਾ ਮਾਮਲਾ ਟਿਕਰਾਪਾੜਾ ਥਾਣਾ ਖੇਤਰ ਦਾ ਹੈ। ਅੱਜ ਅਚਨਚੇਤ ਚੈਕਿੰਗ ਦੌਰਾਨ ਪੁਲਸ ਨੇ ਬੱਸ ਸਟੈਂਡ ਭਾਟਾਗਾਓਂ ਰਾਏਪੁਰ ਵਿਖੇ ਤਿੰਨ ਸਮੱਗਲਰਾਂ ਕੋਲੋਂ ਕਰੀਬ 12 ਕਿਲੋ 800 ਗ੍ਰਾਮ ਸੋਨਾ ਬਰਾਮਦ ਕੀਤਾ, ਜਿਸ ਦੀ ਕੀਮਤ 8 ਕਰੋੜ ਰੁਪਏ ਦੱਸੀ ਜਾਂਦੀ ਹੈ।
ਪੁਲਸ ਨੇ ਇਸ ਮਾਮਲੇ ਵਿਚ ਤਿੰਨੋਂ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਬੱਸ ਸਟੈਂਡ ਭਾਟਾਗਾਓਂ ਵਿਖੇ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਬੱਸ ਸਟੈਂਡ 'ਤੇ ਯਾਤਰੀਆਂ- ਲਿੰਗਰਾਜ ਨਾਇਕ, ਹਿਤੇਸ਼ ਟਾਂਡੀ ਅਤੇ ਸ਼ੁਭਮ ਪਾਤਰ ਦੇ ਬੈਗਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਸ ਨੂੰ 12 ਕਿਲੋ 800 ਗ੍ਰਾਮ ਸੋਨਾ ਬਰਾਮਦ ਹੋਇਆ। ਇਸ ਮੌਕੇ ਪੁਲਸ ਨੇ ਤਿੰਨਾਂ ਕੋਲੋਂ ਸੋਨੇ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ। ਇਸ 'ਤੇ ਤਿੰਨੋਂ ਗੋਲ-ਗੋਲ ਜਵਾਬ ਦੇਣ ਲੱਗੇ।
ਪੁਲਸ ਨੇ ਸੋਨੇ ਬਾਰੇ ਜਾਇਜ਼ ਦਸਤਾਵੇਜ਼ਾਂ ਦੀ ਮੰਗ ਕੀਤੀ। ਇਸ ਸਬੰਧੀ ਕਿਸੇ ਕਿਸਮ ਦਾ ਕੋਈ ਦਸਤਾਵੇਜ਼ ਨਹੀਂ ਦਿੱਤਾ ਗਿਆ। ਜਿਸ ਕਾਰਨ ਬਰਾਮਦ ਹੋਏ ਸੋਨੇ ਦੇ ਸਾਮਾਨ ਨੂੰ ਸੀਲ ਕਰਕੇ ਅਗਲੇਰੀ ਕਾਰਵਾਈ ਲਈ ਆਮਦਨ ਟੈਕਸ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਫੜੇ ਗਏ ਤਸਕਰ ਨੌਜਵਾਨਾਂ ਦੇ ਨਾਂ ਲਿੰਗਰਾਜ ਨਾਇਕ (34 ਸਾਲ) ਵਾਸੀ ਥਾਣਾ ਤੇਲੀਬੰਦਾ ਰਾਏਪੁਰ, ਹਿਤੇਸ਼ ਟਾਂਡੀ (27 ਸਾਲ) ਵਾਸੀ ਥਾਣਾ ਤੇਲੀਬੰਦਾ ਰਾਏਪੁਰ, ਸ਼ੁਭਮ ਕਰਦੋਂ (28 ਸਾਲ) ਵਾਸੀ ਥਾਣਾ ਤਿਕਰਪਾਰਾ ਰਾਏਪੁਰ ਹਨ।