ਮੰਗਲੁਰੂ ਹਵਾਈ ਅੱਡੇ ''ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਵਲੋਂ 1.36 ਕਰੋੜ ਰੁਪਏ ਦਾ ਸੋਨਾ ਜ਼ਬਤ

06/15/2022 1:49:29 PM

ਮੰਗਲੁਰੂ- ਮੰਗਲੁਰੂ ਕੌਮਾਂਤਰੀ ਹਵਾਈ ਅੱਡੇ (MIA) ਦੇ ਕਸਟਮ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿਚ ਦੋ ਯਾਤਰੀਆਂ ਤੋਂ 1.36 ਕਰੋੜ ਰੁਪਏ ਕੀਮਤ ਦਾ 2.468 ਕਿਲੋ ਸੋਨਾ ਜ਼ਬਤ ਕੀਤਾ। ਕਸਟਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਸੋਨਾ ਤਸਕਰੀ ਦੀ ਕੋਸ਼ਿਸ਼ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਬਰਾਮਦ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਦੋਵੇਂ ਮਾਮਲਿਆਂ 'ਚ ਯਾਤਰੀ ਦੁਬਈ ਤੋਂ ਇੱਥੇ ਪਹੁੰਚੇ ਸਨ।

ਬਿਆਨ ਵਿਚ ਕਿਹਾ ਗਿਆ ਹੈ ਕਿ ਪਹਿਲੇ ਮਾਮਲੇ ਵਿਚ ਕਸਟਮ ਅਧਿਕਾਰੀਆਂ ਨੇ 86.89 ਲੱਖ ਰੁਪਏ ਦੀ ਕੀਮਤ ਦਾ 1.684 ਕਿਲੋਗ੍ਰਾਮ 24 ਕੈਰਟ ਸ਼ੁੱਧਤਾ ਵਾਲਾ ਸੋਨਾ ਜ਼ਬਤ ਕੀਤਾ। ਦੁਬਈ ਤੋਂ ਆਈ ਇਕ ਮਹਿਲਾ ਯਾਤਰੀ ਨੇ ਇਨ੍ਹਾਂ ਨੂੰ ਅੰਡਰਗਾਰਮੈਂਟਸ ਅਤੇ ਸੈਨੇਟਰੀ ਪੈਡ 'ਚ ਲੁਕਾਇਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਹੋਰ ਮਾਮਲੇ ਵਿਚ ਕਸਟਮ ਅਧਿਕਾਰੀਆਂ ਨੇ ਦੁਬਈ ਤੋਂ ਆ ਰਹੇ ਇਕ ਯਾਤਰੀ ਤੋਂ 49.74 ਲੱਖ ਰੁਪਏ ਦੀ ਕੀਮਤ ਦਾ 24 ਕੈਰੇਟ ਸ਼ੁੱਧਤਾ ਵਾਲਾ 964 ਗ੍ਰਾਮ ਸੋਨਾ ਜ਼ਬਤ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਸੋਨੇ ਨੂੰ ਪਾਊਡਰ ਦੇ ਰੂਪ ਵਿਚ ਸਰੀਰ ਵਿਚ ਛੁਪਾ ਕੇ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।


Tanu

Content Editor

Related News