JLR ਨੇ ਬ੍ਰਿਟੇਨ ਤੋਂ ਦਰਾਮਦ ਕੀਤੇ ਮਾਡਲਾਂ ਦੀਆਂ ਕੀਮਤਾਂ ’ਚ 75 ਲੱਖ ਰੁਪਏ ਤੱਕ ਘਟਾਈਆਂ

Wednesday, May 06, 2026 - 08:10 PM (IST)

JLR ਨੇ ਬ੍ਰਿਟੇਨ ਤੋਂ ਦਰਾਮਦ ਕੀਤੇ ਮਾਡਲਾਂ ਦੀਆਂ ਕੀਮਤਾਂ ’ਚ 75 ਲੱਖ ਰੁਪਏ ਤੱਕ ਘਟਾਈਆਂ

ਨਵੀਂ ਦਿੱਲੀ, (ਭਾਸ਼ਾ)- ਲਗਜ਼ਰੀ ਵਾਹਨ ਨਿਰਮਾਤਾ ਜੈਗੁਆਰ ਲੈਂਡ ਰੋਵਰ (ਜੇ. ਐੱਲ. ਆਰ.) ਦੀ ਭਾਰਤੀ ਇਕਾਈ ਨੇ ਮੰਗਲਵਾਰ ਨੂੰ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ.) ਲਾਗੂ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਬ੍ਰਿਟੇਨ ’ਚ ਬਣੇ ਰੇਂਜ ਰੋਵਰ ਮਾਡਲਾਂ ਦੀਆਂ ਕੀਮਤਾਂ ’ਚ 75 ਲੱਖ ਰੁਪਏ ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ।

ਜੇ. ਐੱਲ. ਆਰ. ਇੰਡੀਆ ਨੇ ਕਿਹਾ ਕਿ ਪੂਰੀ ਤਰ੍ਹਾਂ ਬਣੀ ਇਕਾਈ ਵਜੋਂ ਭਾਰਤ ਆਉਣ ਵਾਲੇ ਵਾਹਨਾਂ ਦੀਆਂ ਕੀਮਤਾਂ ’ਚ ਕਟੌਤੀ ਦਾ ਮੁੱਖ ਲਾਭ ਰੇਂਜ ਰੋਵਰ ਐੱਸ. ਵੀ. ਅਤੇ ਰੇਂਜ ਰੋਵਰ ਸਪੋਰਟ ਐੱਸ. ਵੀ. ਮਾਡਲਾਂ ਨੂੰ ਮਿਲੇਗਾ। ਇਸ ਕਟੌਤੀ ਤੋਂ ਬਾਅਦ ਰੇਂਜ ਰੋਵਰ ਐੱਸ. ਵੀ. ਮਾਡਲ ਦੀ ਸ਼ੁਰੂਆਤੀ ਸ਼ੋਅਰੂਮ ਕੀਮਤ 4.25 ਕਰੋੜ ਤੋਂ ਘਟਾ ਕੇ 3.5 ਕਰੋੜ ਰੁਪਏ ਹੋ ਗਈ ਹੈ। ਉੱਥੇ ਹੀ, ਰੇਂਜ ਰੋਵਰ ਸਪੋਰਟ ਐੱਸ. ਵੀ. ਮਾਡਲ ਦੀ ਕੀਮਤ 2.75 ਕਰੋੜ ਤੋਂ ਘਟਾ ਕੇ 2.35 ਕਰੋੜ ਰੁਪਏ ਕਰ ਦਿੱਤੀ ਗਈ ਹੈ।

ਟਾਟਾ ਸਮੂਹ ਦੇ ਕੰਟਰੋਲ ਵਾਲੀ ਕੰਪਨੀ ਨੇ ਕਿਹਾ ਕਿ ਸੋਧੀਆਂ ਗਈਆਂ ਕੀਮਤਾਂ ਐੱਫ. ਟੀ. ਏ. ਤਹਿਤ ਮਿਲਣ ਵਾਲੇ ਨਵੇਂ ਟੈਕਸ ਢਾਂਚੇ ਨੂੰ ਦਰਸਾਉਂਦੀਆਂ ਹਨ ਅਤੇ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।


author

Rakesh

Content Editor

Related News