ਕਸਟਮ ਅਧਿਕਾਰੀਆਂ ਦੀ ਵੱਡੀ ਕਾਰਵਾਈ, ਪ੍ਰਾਈਵੇਟ ਪਾਰਟ ''ਚੋਂ ਕੱਢਿਆ ਇਕ ਕਿਲੋ ਸੋਨਾ
Sunday, Oct 27, 2024 - 12:20 PM (IST)
ਨੈਸ਼ਨਲ ਡੈਸਕ : ਜੈਪੁਰ ਏਅਰਪੋਰਟ 'ਤੇ ਸੋਨੇ ਦੀ ਤਸਕਰੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੇ ਆਪਣੇ ਗੁਪਤ ਅੰਗ ਵਿੱਚ ਇੱਕ ਕਿਲੋ ਤੋਂ ਵੱਧ ਸੋਨਾ ਲੁੱਕਾ ਕੇ ਰੱਖਿਆ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਆਬੂ ਧਾਬੀ ਤੋਂ ਆਇਆ ਸੀ, ਜਿਸ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕਾਬੂ ਕਰ ਲਿਆ। ਮਹਿੰਦਰ ਖਾਨ ਨਾਮ ਦਾ ਇਹ ਵਿਅਕਤੀ ਇਤਿਹਾਦ ਏਅਰਵੇਜ਼ ਦੀ ਫਲਾਈਟ ਰਾਹੀਂ ਆਬੂ ਧਾਬੀ ਤੋਂ ਜੈਪੁਰ ਪਹੁੰਚਿਆ ਸੀ।
ਇਹ ਵੀ ਪੜ੍ਹੋ - ਨਈਂ ਰੀਸਾਂ ਪੰਜਾਬ ਦੇ ਸ਼ੇਰ ਦੀਆਂ, Diljit Dosanjh ਨੇ ਦਿੱਲੀ 'ਚ ਕਰਵਾ 'ਤੀ ਬੱਲੇ-ਬੱਲੇ, ਵੀਡੀਓ ਵਾਇਰਲ
ਦੱਸ ਦੇਈਏ ਕਿ ਕਸਟਮ ਅਧਿਕਾਰੀਆਂ ਨੂੰ ਪਹਿਲਾਂ ਹੀ ਸੂਚਨਾ ਮਿਲੀ ਸੀ ਕਿ ਉਹ ਆਪਣੇ ਪ੍ਰਾਈਵੇਟ ਪਾਰਟਸ ਵਿੱਚ ਛੁਪਾ ਕੇ ਸੋਨਾ ਲਿਆ ਰਿਹਾ ਹੈ। ਉਸ ਨੂੰ ਹਵਾਈ ਅੱਡੇ 'ਤੇ ਰੋਕਿਆ ਗਿਆ ਅਤੇ ਐਕਸ-ਰੇ ਸਕੈਨ ਕੀਤਾ ਗਿਆ, ਜਿਸ ਵਿਚ ਉਸ ਦੇ ਸਰੀਰ ਦੇ ਅੰਦਰ ਸੋਨੇ ਦੇ ਕੈਪਸੂਲ ਦਿਖਾਈ ਦਿੱਤੇ। ਕਸਟਮ ਅਧਿਕਾਰੀਆਂ ਨੇ ਮਹਿੰਦਰ ਨੂੰ ਹਿਰਾਸਤ 'ਚ ਲੈ ਲਿਆ ਅਤੇ ਜੈਪੁਰੀਆ ਹਸਪਤਾਲ ਲੈ ਗਏ। ਉੱਥੇ ਡਾਕਟਰਾਂ ਨੇ ਆਪਰੇਸ਼ਨ ਕਰਕੇ ਉਸ ਦੇ ਗੁੱਦੇ 'ਚੋਂ ਸੋਨੇ ਦੇ ਤਿੰਨ ਟੁਕੜੇ ਕੱਢੇ। ਇਨ੍ਹਾਂ ਟੁਕੜਿਆਂ ਦਾ ਭਾਰ ਇੱਕ ਕਿੱਲੋ ਤੋਂ ਵੱਧ ਸੀ ਅਤੇ ਇਨ੍ਹਾਂ ਦੀ ਕੀਮਤ ਕਰੀਬ 90 ਲੱਖ ਰੁਪਏ ਦੱਸੀ ਜਾ ਰਹੀ ਹੈ। ਜਦੋਂ ਕਸਟਮ ਅਧਿਕਾਰੀਆਂ ਨੇ ਮਹਿੰਦਰ ਖਾਨ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਸਥਾਨਕ ਪੈਰਾ-ਮੈਡੀਕਲ ਸਟਾਫ ਦੀ ਮਦਦ ਨਾਲ ਸੋਨਾ ਆਪਣੇ ਪ੍ਰਾਈਵੇਟ ਪਾਰਟ ਵਿਚ ਛੁਪਾ ਲਿਆ ਸੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : 10 ਵੱਡੇ ਹੋਟਲਾਂ 'ਚ ਬੰਬ, ਤੁਰੰਤ ਕਰਵਾਏ ਖਾਲੀ
ਮਹਿੰਦਰ ਨੇ ਆਪਣੇ ਸਰੀਰ 'ਚ ਸੋਨੇ ਦੇ ਕੈਪਸੂਲ ਪਾਏ ਹੋਏ ਸਨ ਤਾਂ ਜੋ ਏਅਰਪੋਰਟ 'ਤੇ ਜਾਂਚ ਦੌਰਾਨ ਉਹ ਫੜਿਆ ਨਾ ਜਾਵੇ। ਕਸਟਮ ਅਧਿਕਾਰੀਆਂ ਨੇ ਮਹਿੰਦਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੀ ਮੁਸਤੈਦੀ ਅਤੇ ਸੁਰੱਖਿਆ ਉਪਾਵਾਂ ਕਾਰਨ ਅਜਿਹੇ ਮਾਮਲਿਆਂ ਨੂੰ ਰੋਕਿਆ ਜਾ ਰਿਹਾ ਹੈ। ਮਹਿੰਦਰ ਫਿਲਹਾਲ ਹਸਪਤਾਲ 'ਚ ਭਰਤੀ ਹੈ ਅਤੇ ਕਸਟਮ ਅਧਿਕਾਰੀ ਇਸ ਸੋਨੇ ਦੀ ਤਸਕਰੀ ਦੇ ਮਾਮਲੇ 'ਚ ਸ਼ਾਮਲ ਹੋਰ ਲੋਕਾਂ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਨੇ ਸੋਨੇ ਦੀ ਤਸਕਰੀ ਦੇ ਨਵੇਂ ਤਰੀਕਿਆਂ ਦਾ ਪਰਦਾਫਾਸ਼ ਕੀਤਾ ਹੈ ਅਤੇ ਕਸਟਮ ਵਿਭਾਗ ਵੱਲੋਂ ਕਾਰਵਾਈ ਦੀ ਲੋੜ ਨੂੰ ਦਰਸਾਇਆ ਹੈ।
ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ CM ਨੇ ਕਰ 'ਤਾ ਅਲਰਟ ਜਾਰੀ, ਕਿਹਾ-ਕੁਝ ਵੀ ਹੋ ਸਕਦੈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8