Gold ਦੀਆਂ ਕੀਮਤਾਂ ਵਧਣ ਦਾ ਲੋਕ ਚੁੱਕ ਰਹੇ ਫਾਇਦਾ! ਬੈਂਕਾਂ ਤੋਂ...
Tuesday, Oct 21, 2025 - 05:41 PM (IST)

ਨਵੀਂ ਦਿੱਲੀ- ਇਕ ਪਾਸੇ ਸੋਨੇ ਦੀਆਂ ਕੀਮਤਾਂ ਦੇ ਆਸਮਾਨ ਛੂਹਣ ਕਾਰਨ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਲੋਕ ਜੰਮ ਕੇ ਆਪਣੇ ਗਹਿਣੇ ਬੈਂਕਾਂ ਕੋਲ ਬੰਧਕ ਰੱਖ ਕੇ ਜੰਮ ਕੇ ਗੋਲਡ ਲੋਨ ਵੀ ਲੈ ਰਹੇ ਹਨ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ, 23 ਅਗਸਤ 2024 ਨੂੰ ਬੈਂਕਾਂ ਵਲੋਂ ਦਿੱਤਾ ਗਿਆ ਗੋਲਡ ਲੋਨ 1,40,391 ਕਰੋੜ ਰੁਪਏ ਸੀ, ਜੋ 22 ਅਗਸਤ 2025 ਨੂੰ 3,05,814 ਕਰੋੜ ਰੁਪਏ ਪਹੁੰਚ ਗਿਆ। ਇਸ ਤਰ੍ਹਾਂ ਇਸ 'ਚ 117.8 ਫੀਸਦੀ ਦਾ ਵਾਧਾ ਦੇਖਿਆ ਗਿਆ। ਮੌਜੂਦਾ ਵਿੱਤ ਸਾਲ ਦੀ ਗੱਲ ਕਰੀਏ ਤਾਂ ਬੈਂਕਾਂ ਵਲੋਂ ਦਿੱਤੇ ਗਏ ਗੋਲਡ ਲੋਨ 'ਚ 46.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਹ 31 ਮਾਰਚ 2025 ਨੂੰ 2,08,735 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀਆਂ ਲਈ BMW ਕਾਰਾਂ! ਲੋਕਪਾਲ ਵੱਲੋਂ ਟੈਂਡਰ ਜਾਰੀ
ਦੱਸਣਯੋਗ ਹੈ ਕਿ ਅਗਸਤ 2024 'ਚ ਮੁੰਬਈ 'ਚ 24 ਕੈਰੇਟ ਸੋਨੇ ਦੀ ਔਸਤ ਕੀਮਤ 70,441 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅਗਸਤ 2025 'ਚ 99,696 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਸੀ। ਹਾਲਾਂਕਿ ਹੁਣ ਸੋਨਾ 1,30,000 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ-ਤੇੜੇ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੋਨੇ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਬੈਂਕ ਗੋਲਡ ਲੋਨ ਆਸਾਨੀ ਨਾਲ ਦੇ ਰਹੇ ਹਨ। ਨਾਲ ਹੀ ਲੋਕ ਵੀ ਆਪਣੀਆਂ ਜ਼ਰੂਰਤਾਂ ਲਈ ਜੰਮ ਕੇ ਗੋਲਡ ਲੋਨ ਲੈ ਰਹੇ ਹਨ। ਸੋਨੇ ਦੀਆਂ ਕੀਮਤਾਂ 'ਚ ਜਾਰੀ ਜ਼ਬਰਦਸਤ ਤੇਜ਼ੀ ਲਈ ਭੂ-ਰਾਜਨੀਤਕ ਤਣਾਅ ਅਤੇ ਬਨਿਯਮੀਆਂ ਨੂੰ ਸਭ ਤੋਂ ਵੱਡਾ ਕਾਰਕ ਮੰਨਿਆ ਜਾ ਰਿਹਾ ਹੈ। ਨਿਵੇਸ਼ਕਾਂ ਤੋਂ ਇਲਾਵਾ ਦੁਨੀਆ ਭਰ ਦੇ ਕੇਂਦਰੀ ਬੈਂਕ ਆਪਣੇ ਸੋਨੇ ਦੇ ਭੰਡਾਰ ਨੂੰ ਮਜ਼ਬੂਤ ਕਰ ਰਹੇ ਹਨ। ਵਿਸ਼ਵ ਗੋਲਡ ਕੌਂਸਲ ਦੇ ਅੰਕੜਿਆਂ ਅਨੁਸਾਰ, ਕੇਂਦਰੀ ਬੈਂਕਾਂ ਨੇ ਅਪ੍ਰੈਲ-ਜੂਨ ਤਿਮਾਹੀ 'ਚ 166 ਟਨ ਸੋਨਾ ਖਰੀਦਿਆ ਸੀ, ਜਦੋਂ ਕਿ ਇਸ ਦੀ ਗਲੋਬਲ ਮੰਗ 1,249 ਟਨ ਰਹੀ ਸੀ। ਰਿਜ਼ਰਵ ਬੈਂਕ ਦਾ ਸੋਨੇ ਦਾ ਭੰਡਾਰ ਵੀ 10 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ 'ਚ ਪਹਿਲੀ ਵਾਰ 100 ਅਰਬ ਡਾਲਰ ਨੂੰ ਪਾਰ ਕਰ ਗਿਆ। ਇਹ 3.60 ਅਰਬ ਡਾਲਰ ਦੇ ਵਾਧੇ ਨਾਲ 102.37 ਅਰਬ ਡਾਲਰ 'ਤੇ ਪਹੁੰਚ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8