ਗੋਧਰਾ ਕਾਂਡ ਦਾ ਮੁੱਖ ਦੋਸ਼ੀ 19 ਸਾਲ ਬਾਅਦ ਗੁਜਰਾਤ ’ਚੋਂ ਗ੍ਰਿਫਤਾਰ
Tuesday, Feb 16, 2021 - 03:26 PM (IST)
ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਗੋਧਰਾ ਸਟੇਸ਼ਨ ’ਤੇ ਸਾਬਰਮਤੀ ਐਕਸਪ੍ਰੈੱਸ ਟਰੇਨ 'ਚ ਅੱਗ ਲਾਈ ਗਈ ਸੀ। ਤਕਰੀਬਨ 19 ਸਾਲ ਪਹਿਲਾਂ ਵਾਪਰੀ ਇਸ ਘਟਨਾ ਵਿਚ 59 ਕਾਰਸੇਵਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀਆਂ 'ਚੋਂ ਇਕ ਰਫੀਕ ਹੁਸੈਨ ਭਟੁਕ ਨੂੰ ਗੋਧਰਾ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਸ ਨੂੰ ਇਕ ਗੁਪਤ ਸੂਚਨਾ ਮਿਲਣ ਤੋਂ ਬਾਅਦ ਫੜ੍ਹਿਆ ਸੀ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, 37 ਦੀ ਮੌਤ
ਪੰਚਮਹਿਲ ਜ਼ਿਲ੍ਹੇ ਦੀ ਪੁਲਸ ਮੁਖੀ ਲੀਨਾ ਪਾਟਿਲ ਨੇ ਕਿਹਾ ਕਿ 51 ਸਾਲਾ ਭਟੁਕ ਦੋਸ਼ੀਆਂ ਦੇ ਉਸ ਮੁੱਖ ਸਮੂਹ ਦਾ ਹਿੱਸਾ ਸੀ ਜੋ ਕਿ ਪੂਰੀ ਸਾਜਿਸ਼ ’ਚ ਸ਼ਾਮਲ ਸੀ। ਭਟੁਕ ਪਿਛਲੇ ਤਕਰੀਬਨ 19 ਸਾਲਾਂ ਤੋਂ ਫਰਾਰ ਸੀ। ਪਾਟਿਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਗੋਧਰਾ ਪੁਲਸ ਨੇ ਐਤਵਾਰ ਰਾਤ ਰੇਲਵੇ ਸਟੇਸ਼ਨ ਨੇੜੇ ਸਥਿਤ ਇਕ ਘਰ ’ਚ ਛਾਪੇਮਾਰੀ ਕੀਤੀ ਅਤੇ ਭਟੁਕ ਨੂੰ ਉੱਥੋਂ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ : ਹੈਰਾਨੀਜਨਕ ਮਾਮਲਾ: ਕਰਜ਼ ਉਤਾਰਨ ਲਈ ਮਾਪਿਆਂ ਨੇ 9 ਦਿਨ ਦੇ ਬੱਚੇ ਨੂੰ 80 ਹਜ਼ਾਰ ’ਚ ਵੇਚਿਆ