ਲੇਹ ਦੀ ਸੁਰੱਖਿਆ ਸਥਿਤੀ ''ਤੇ LG ਲਦਾਖ ਅਤੇ ਨਾਰਦਰਨ ਕਮਾਂਡਰ ਵਿਚ ਚਰਚਾ
Sunday, Sep 28, 2025 - 12:20 AM (IST)

ਲੇਹ– ਭਾਰਤੀ ਫੌਜ ਦੀ ਨਾਰਦਰਨ ਕਮਾਂਡ ਦੇ ਜਨਰਲ ਆਫਸਰ ਕਮਾਂਡਿੰਗ-ਇਨ-ਚੀਫ਼ (GOC-in-C) ਲਿਫ਼ਟਿਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਅੱਜ ਲਦਾਖ ਦੇ ਲੈਫ਼ਟਿਨੈਂਟ ਗਵਰਨਰ ਕਵਿੰਦਰ ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਲੇਹ ਦੀ ਮੌਜੂਦਾ ਸਥਿਤੀ 'ਤੇ ਵਿਚਾਰ-ਵਟਾਂਦਰਾ ਕੀਤਾ।
ਇਸ ਬੈਠਕ ਦੌਰਾਨ ਖੇਤਰ ਦੀ ਕੁੱਲ ਸੁਰੱਖਿਆ ਸਥਿਤੀ, ਉਭਰ ਰਹੀਆਂ ਚੁਣੌਤੀਆਂ ਅਤੇ ਸ਼ਾਂਤੀ-ਸਥਿਰਤਾ ਬਣਾਈ ਰੱਖਣ ਲਈ ਨਾਗਰਿਕ ਪ੍ਰਸ਼ਾਸਨ ਅਤੇ ਫੌਜ ਵਿਚਕਾਰ ਵਧੀਆ ਸਮਨਵੇ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਨਾਲ ਹੀ ਕਿਸੇ ਵੀ ਸੰਕਟ ਦਾ ਸਾਹਮਣਾ ਕਰਨ ਲਈ ਤਿਆਰੀ ਅਤੇ ਮਿਲਜੁਲ ਕਰ ਕੰਮ ਕਰਨ ਦੀ ਮਹੱਤਤਾ ਉਜਾਗਰ ਕੀਤੀ ਗਈ।
ਲੈਫ਼ਟਿਨੈਂਟ ਗਵਰਨਰ ਨੇ ਸਰਹੱਦਾਂ ਦੀ ਰੱਖਿਆ ਕਰਨ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਫੌਜ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ 'ਤੇ GOC-in-C ਨੇ ਵੀ ਯਕੀਨ ਦਵਾਇਆ ਕਿ ਫੌਜ ਹਮੇਸ਼ਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਲਈ ਵਚਨਬੱਧ ਹੈ।
ਇਸ ਮੀਟਿੰਗ ਵਿੱਚ ਨਾਰਦਰਨ ਆਰਮੀ ਕਮਾਂਡਰ, GOC 14 ਕੋਰ, ਮੇਜਰ ਜਨਰਲ ਦਲਬੀਰ ਸਿੰਘ (MGGS ਨਾਰਦਰਨ ਕਮਾਂਡ) ਅਤੇ ਕਰਨਲ ਵਿਕਾਸ ਵਸੀਸ਼ਠ (ਡਿਪਟੀ ਮਿਲਟਰੀ ਐਡਵਾਈਜ਼ਰ, ਨਾਰਦਰਨ ਆਰਮੀ ਕਮਾਂਡਰ) ਵੀ ਸ਼ਾਮਲ ਰਹੇ।